ਦਾਦੂ
thaathoo/dhādhū

Definition

ਇਸ ਮਹਾਤਮਾ ਸਾਧੂ ਦਾ ਜਨਮ ਅਹਮਦਾਬਾਦ (ਗੁਜਰਾਤ) ਵਿੱਚ ਪੀਂਜੇ ਦੇ ਘਰ ਹੋਇਆ. ਵਿਵੇਕੀ ਕਬੀਰਪੰਥੀ ਸੰਤਾਂ ਦੀ ਸੰਗਤਿ ਦ੍ਵਾਰਾ ਗ੍ਯਾਨ ਦੀ ਪ੍ਰਾਪਤੀ ਹੋਈ. ਦਾਦੂ ਜੀ ਦਾ ਵਡਾ ਡੇਰਾ ਪਿੰਡ ਨਾਰਾਯਣੇ ਜੈਪੁਰ ਰਾਜ ਵਿੱਚ ਹੈ, ਜੋ ਫੁਲੇਰਾ ਸਟੇਸ਼ਨ (ਬੰਬੇ ਬਰੋਦਾ ਸੇਂਟ੍ਰਲ ਇੰਡੀਆ ਰੇਲਵੇ ਦੀ ਛੋਟੀ ਲੈਨ) ਤੋਂ ਤਿੰਨ ਮੀਲ ਹੈ. ਇਸ ਨੂੰ ਦਾਦੂਦ੍ਵਾਰਾ ਆਖਦੇ ਹਨ. ਇੱਥੇ ਦਾਦੂ ਜੀ ਦਾ ਦੇਹਾਂਤ ਸੰਮਤ ੧੬੬੦ ਵਿੱਚ ਹੋਇਆ ਹੈ. ਦਾਦੂ ਜੀ ਨੇ ਅਨੇਕ ਸ਼ਬਦ ਸਲੋਕ ਰਚੇ ਹਨ, ਜਿਨ੍ਹਾਂ ਨੂੰ ਸਾਧੂ ਪ੍ਰੇਮ ਨਾਲ ਪੜ੍ਹਦੇ ਹਨ.#ਦੱਖਣ ਨੂੰ ਜਾਂਦੇ ਹੋਏ ਦਸਵੇਂ ਪਾਤਸ਼ਾਹ ਸੰਮਤ ੧੭੬੪ ਵਿੱਚ ਇਸ ਥਾਂ ਪਧਾਰੇ ਹਨ. ਉਸ ਸਮੇਂ ਦਾਦੂਦ੍ਵਾਰੇ ਦਾ ਮਹੰਤ ਜੈਤਰਾਮ ਸੀ. ਕਲਗੀਧਰ ਨੇ ਫਰਮਾਇਆ- ਮਹੰਤ ਜੀ! ਕੋਈ ਦਾਦੂ ਜੀ ਦਾ ਵਚਨ ਸੁਣਾਓ. ਜੈਤਰਾਮ ਨੇ ਸਲੋਕ ਪੜ੍ਹਿਆ-#"ਦਾਦੂ ਦਾਵਾ ਦੂਰਿ ਕਰ ਕਲਿ ਕਾ ਲੀਜੈ ਭਾਇ।#ਜੇ ਕੋ ਮਾਰੇ ਈਂਟ ਢਿਮ ਲੀਜੈ ਸੀਸ ਚਢਾਇ."#ਗੁਰੂ ਸਾਹਿਬ ਨੇ ਫ਼ਰਮਾਇਆ- ਮਹੰਤ ਜੀ! ਹੁਣ ਇਸ ਪਾਠ ਨੂੰ ਇਉਂ ਪੜ੍ਹੋ-#"ਦਾਦੂ ਦਾਵਾ ਰੱਖਕੇ ਕਲਿ ਕਾ ਲੀਜੈ ਭਾਇ।#ਜੇ ਕੋ ਮਾਰੈ ਈਂਟ ਢਿਮ ਪਾਥਰ ਹਨੈ ਰਿਸਾਇ."#ਇਤਿਹਾਸ ਵਿੱਚ ਇਹ ਕਥਾ ਭੀ ਹੈ ਕਿ ਗੁਰੂ ਸਾਹਿਬ ਨੇ ਕਮਾਣ ਦੇ ਗੋਸ਼ੇ ਨਾਲ ਦਾਦੂ ਜੀ ਦੀ ਸਮਾਧਿ ਨੂੰ ਪ੍ਰਣਾਮ ਕੀਤਾ, ਜਿਸ ਪੁਰ ਖ਼ਾਲਸੇ ਨੇ ਮੜ੍ਹੀ ਨੂੰ ਨਮਸਕਾਰ ਕਰਨ ਦੇ ਅਪਰਾਧ ਵਿੱਚ ਦਸ਼ਮੇਸ਼ ਨੂੰ ਤਨਖਾਹੀਆ ਠਹਿਰਾਇਆ. ਕਲਗੀਧਰ ਨੇ ਫ਼ਰਮਾਇਆ ਕਿ ਅਸੀਂ ਇਹ ਕਰਮ ਖ਼ਾਲਸੇ ਦੀ ਪਰੀਕ੍ਸ਼ਾ ਲਈ ਹੀ ਕੀਤਾ ਸੀ, ਅਤੇ ਪ੍ਰਸੰਨਤਾ ਨਾਲ ਧਰਮਦੰਡ (ਤਨਖਾਹ) ਦੇਕੇ ਅੱਗੋਂ ਨੂੰ ਸ਼ੁਭ ਰੀਤ ਤੋਰੀ.#ਦਾਦੂ ਜੀ ਦੇ ਸਿੱਖਾਂ ਨੂੰ ਦਾਦੂਪੰਥੀ ਆਖਦੇ ਹਨ. ਇਸ ਮਤ ਵਿੱਚ ਸਾਧੂ ਨਿਸ਼ਚਲਦਾਸ ਵਡਾ ਪੰਡਿਤ ਹੋਇਆ ਹੈ, ਜਿਸ ਨੇ ਯੁਕ੍ਤਿਪ੍ਰਕਾਸ਼. ਵਿਚਾਰਸਾਗਰ, ਵ੍ਰਿੱਤਿਪੂਭਾਕਰ ਆਦਿ ਗ੍ਰੰਥ ਰਚੇ ਹਨ. ਨਿਸ਼ਚਲਦਾਸ ਦਾ ਜਨਮ ਪਿੰਡ ਧਣਾਨਾ (ਪੰਜਾਬ) ਵਿੱਚ ਸੰਮਤ ੧੮੪੯ ਵਿੱਚ ਅਤੇ ਦੇਹਾਂਤ ਸੰਮਤ ੧੯੧੯ ਵਿੱਚ ਦਿੱਲੀ ਹੋਇਆ। ੨. ਖਡੂਰ ਨਿਵਾਸੀ ਇੱਕ ਤਪਾ. ਦੇਖੋ, ਤੁੜ। ੩. ਪੰਡੋਰੀ ਨਿਵਾਸੀ ਇੱਕ ਧਰਮਾਤਮਾ ਸਾਧੂ, ਜਿਸ ਨੇ ਮੀਰਮੰਨੂੰ ਦੇ ਆਤ੍ਯਾਚਾਰ ਤੋਂ ਸਰਦਾਰ ਮਤਾਬਸਿੰਘ ਮੀਰਾਂਕੋਟੀਏ ਦੀ ਸਿੰਘਣੀ ਆਪਣੇ ਮਕਾਨ ਵਿੱਚ ਲੁਕੋਕੇ ਬਚਾਈ ਸੀ.
Source: Mahankosh

DÁDÚ

Meaning in English2

s. f, The founder of a Hindu sect whose followers are numerous in the Panjab and North West Provinces; a frog:—Dádú paṇth, s. m. The sect founded by Dádú:—Dádú paṇthí, s. m. A follower of Dádú.
Source:THE PANJABI DICTIONARY-Bhai Maya Singh