Definition
ਸੰਗ੍ਯਾ- ਦੇਵਾਲਯ. ਦੇਵਮੰਦਿਰ. "ਜਗੰਨਾਥ ਜੋ ਨਿਰਖ ਦਿਵਾਲਾ." (ਚਰਿਤ੍ਰ ੨੬੧) ੨. ਦੀਪ- ਬਾਲਾ. ਦਿਯਾ- ਬਾਲਾ. ਵ੍ਯਾਪਾਰੀ (ਸ਼ਾਹੂਕਾਰ) ਦੀ ਉਹ ਅਵਸਥਾ, ਜਦ ਉਸ ਪਾਸ ਲੋਕਾਂ ਦਾ ਰਿਣ ਚੁਕਾਉਣ ਦੀ ਸਮਰਥ ਨਾ ਰਹੇ. ਐਸੀ ਦਸ਼ਾ ਵਿੱਚ ਉਹ ਆਪਣੀ ਦੁਕਾਨ ਦੇ ਫ਼ਰਸ਼ ਨੂੰ ਉਲਟਾਕੇ ਉੱਪਰ ਚੌਮੁਖਾ ਦੀਵਾ ਦਿਨ ਨੂੰ ਬਾਲਕੇ ਰਖਦਾ ਹੈ, ਜਿਸ ਤੋਂ ਸਭ ਲੋਕ ਉਸ ਦੀ ਹਾਲਤ ਜਾਣ ਲੈਂਦੇ ਹਨ। ੩. ਦੀਵਾ ਮਚਾਕੇ ਰਿਣ ਚੁਕਾਉਣ ਦੀ ਸਾਮਰਥ ਦਾ ਅਭਾਵ ਦੱਸਣ ਦੀ ਕ੍ਰਿਯਾ.
Source: Mahankosh
DIWÁLÁ
Meaning in English2
s. m, emple; bankruptey; c. w. kaḍḍhṉá.
Source:THE PANJABI DICTIONARY-Bhai Maya Singh