ਦੁਤੀਆ
thuteeaa/dhutīā

Definition

ਵਿ- ਦ੍ਵਿਤੀਯ. ਦੂਸਰਾ. ਦੂਜਾ. "ਜਗਜੀਵਨ ਐਸਾ ਦੁਤੀਅ ਨਾਹੀ ਕੋਇ." (ਆਸਾ ਕਬੀਰ) ੨. ਸੰਗ੍ਯਾ- ਦ਼ੈਤਭਾਵ. "ਦੁਤੀਅ ਗਏ ਸੁਖ ਹੋਊ." (ਦੇਵ ਮਃ ੫) ੩. ਦ੍ਵਾਪਰ ਯੁਗ. "ਦੁਤੀਆ ਅਰਧੋਅਰਧਿ ਸਮਾਇਆ." (ਰਾਮ ਮਃ ੫) ਦ੍ਵਾਪਰ ਵਿਚ ਅੱਧਾ ਧਰਮ ਰਹਿਗਿਆ। ੪. ਦ੍ਵਿਤੀਯਾ. ਦੂਜ ਤਿਥਿ. ਚੰਦ੍ਰਮਾ ਦੇ ਪੱਖ ਦੀ ਦੂਜੀ ਤਿਥਿ. "ਦੁਤੀਆ ਦੁਰਮਤਿ ਦੂਰਿ ਕਰਿ." (ਗਉ ਥਿਤੀ ਮਃ ੫) ਇੱਥੇ ਦੁਤੀਆ ਸ਼ਬਦ ਸ਼ਲੇਸ ਹੈ, ਦੁਜ ਅਤੇ ਦ੍ਵੈਤ। ੫. ਕ੍ਰਿ. ਵਿ- ਦੂਸਰੇ. ਦੂਜੇ. "ਦੁਤੀਆ ਜਮੁਨ ਗਏ." (ਤੁਖਾ ਛੰਤ ਮਃ ੫). ਕੁਰੁਕ੍ਸ਼ੇਤ੍ਰ ਤੋਂ ਦੂਜੇ ਨੰਬਰ, ਸਤਿਗੁਰੂ ਅਮਰਦਾਸ ਜੀ ਜਮੁਨਾਪੁਰ ਗਏ.
Source: Mahankosh