ਦੇਸਾਂ
thaysaan/dhēsān

Definition

ਪੱਟੀ ਦੇ ਰਹਿਣ ਵਾਲੀ ਜੱਟੀ. ਜੋ ਸੰਤਾਨ ਦੀ ਇੱਛਾ ਕਰਕੇ ਗੁਰੂ ਹਰਿਗੋਬਿੰਦ ਜੀ ਦੀ ਸ਼ਰਣ ਗਈ. ਸਤਿਗੁਰੂ ਦੇ ਵਰਦਾਨ ਤੋਂ ੭. ਪੁਤ੍ਰ ਹੋਏ। ੨. ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਰਾਣੀ ਅਤੇ ਰਾਜਾ ਸਾਹਿਬਸਿੰਘ ਦੀ ਮਤੇਈ। ੩. ਰਾਜਾ ਜਸਵੰਤ ਸਿੰਘ ਨਾਭਾਫੱਤਿ ਦੀ ਮਤੇਈ. ਦੇਖੋ, ਨਾਭਾ. (ਨੰਬਰ ੨. ਅਤੇ ੩. ਨੂੰ ਇਤਿਹਾਸ ਵਿਚ ਦੇਸੋ ਭੀ ਲਿਖਿਆ ਹੈ)। ੪. ਸਰਦਾਰ ਮੇਹਰਸਿੰਘ ਨਕਈ ਦੀ ਪੁਤ੍ਰੀ, ਜਿਸ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੁਤ੍ਰ ਸ਼ੇਰਸਿੰਘ ਨਾਲ ਸੰਨ ੧੮੧੯ ਵਿੱਚ ਹੋਈ. ਸ਼ਾਦੀ ਤੋਂ ਦੇ ਵਰ੍ਹੇ ਪਿੱਛੋਂ ਇਸ ਦਾ ਦੇਹਾਂਤ ਹੋ ਗਿਆ, ਸੰਤਾਨ ਨਹੀਂ ਹੋਈ। ੫. ਦੇਵਸਾਂ. ਦੇਵਾਂਗਾ.
Source: Mahankosh