Definition
ਜਿਲਾ, ਤਸੀਲ ਅਤੇ ਥਾਣਾ ਰਾਵਲਪਿੰਡੀ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਰਾਵਲਪਿੰਡੀ ਤੋਂ ਤਿੰਨ ਮੀਲ ਦੱਖਣ ਪੱਛਮ ਹੈ. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬਕੌਰ ਨੇ ਇੱਥੋਂ ਦੇ ਵਸਨੀਕ ਰੋਚਾਰਾਮ ਅਤੇ ਅਨਾਰਸਿੰਘ ਪ੍ਰੇਮੀਆਂ ਨੂੰ ਆਨੰਦਪੁਰ ਵਿੱਚ ਸੰਗਤਿ ਦੀ ਪ੍ਰੇਮਭਾਵ ਨਾਲ ਸੇਵਾ ਕਰਦੇ ਦੇਖਕੇ, ਆਪਣੇ ਜੋੜੇ ਬਖ਼ਸ਼ੇ, ਜਿਨ੍ਹਾਂ ਦਾ ਇੱਕ ਇੱਕ ਪੈਰ ਉਨ੍ਹਾਂ ਦੀ ਸੰਤਾਨ ਭਾਈ ਨਾਰਾਯਣਸਿੰਘ ਪਾਸ ਹੈ. ਗੁਰੂ ਸਾਹਿਬ ਦਾ ਜੋੜਾ ਸਾਦਾ ੧੧. ਇੰਚ ਲੰਮਾ, ਪੱਬ ਪਾਸੋਂ ਚੌੜਾ ੩॥ ਇੰਚ ਹੈ. ਮਾਤਾ ਜੀ ਦਾ ਜੋੜਾ ੯. ਇੰਚ ਅਤੇ ਤਿੰਨ ਇੰਚ ਤਿੱਲੇਦਾਰ ਹੈ. ਦੇਖੋ, ਸੁੱਖਣ.; ਦੇਖੋ, ਧਮਿਆਲ.
Source: Mahankosh