ਧਰ
thhara/dhhara

Definition

ਸੰਗ੍ਯ- ਧੜ. ਰੁੰਡ. ਗਰਦਨ ਤੋਂ ਹੇਠਲਾ ਸ਼ਰੀਰ ਦਾ ਭਾਗ. "ਸਿਰ ਟੂਟ ਪਰ੍ਯੋ ਧਰ ਠਾਢੋ ਰਹ੍ਯੋ ਹੈ." (ਕ੍ਰਿਸਨਾਵ) "ਲਾਗੈ ਅਰਿ ਗਰ ਗੇਰੈ ਧਰ ਪਰ ਧਰ ਸਿਰ." (ਗੁਪ੍ਰਸੂ) ੨. ਨਾਭਿਚਕ੍ਰ। ੩. ਬੱਚੇਦਾਨ ਦਾ ਮੁਖ. ਰਿਹਮ ਦਾ ਅਗਲਾ ਹ਼ਿੱਸਾ. ਦੇਖੋ, ਮਾਤ੍ਰ। ੪. ਦਿਸ਼ਾ. ਤ਼ਰਫ਼. "ਤੁਧ ਨੋ ਛੋਡਿ ਜਾਈਐ ਪ੍ਰਭੁ ਕੈਂ ਧਰਿ?" (ਆਸਾ ਮਃ ੫) ਕਿਸ ਵੱਲ ਜਾਈਏ? "ਨਿਸਰਤ ਉਹ ਧਰ." (ਰਾਮਾਵ) ਤੀਰ ਉਸ (ਦੂਜੇ) ਪਾਸੇ ਨਿਕਲ ਜਾਂਦੇ ਹਨ। ੫. ਓਟ. ਪਨਾਹ. ਆਸਰਾ. "ਨਾਨਕ ਮੈ ਧਰ ਅਵਰੁ ਨ ਕਾਈ." (ਨਟ ਅਃ ਮਃ ੪) "ਮੈ ਧਰ ਤੇਰੀ ਪਾਰਬ੍ਰਹਮ." (ਸ੍ਰੀ ਮਃ ੫) ੬. ਧੁਰ. ਗੱਢੇ ਦੀ ਉਹ ਕਿੱਲੀ, ਜਿਸ ਦੇ ਆਧਾਰ ਪਹੀਆ ਹੈ. "ਧਰ ਤੂਟੀ ਗਾਡੋ ਸਿਰਭਾਰਿ." (ਰਾਮ ਮਃ ੧) ਇੱਥੇ ਗੱਡਾ ਸ਼ਰੀਰ ਹੈ, ਧਰ ਪ੍ਰਾਣਾਂ ਦੀ ਗੱਠ ਹੈ। ੭. ਧਰਾ. ਪ੍ਰਿਥਿਵੀ. "ਜਿਨਿ ਧਰ ਸਾਜੀ ਗਗਨ." (ਆਸਾ ਅਃ ਮਃ ੧) "ਸੋ ਤਨੁ ਧਰ ਸੰਗਿ ਰੂਲਿਆ." (ਗਉ ਮਃ ੫) ੮. ਸੰ. ਧਰ. ਪਹਾੜ. ਪਰਵਤ. (ਦੇਖੋ, ਧ੍ਰਿ (धृ) ਧਾ) "ਗਿਰੈਂ ਧਰੰ ਧੁਰੰਧਰੰ ਧਰੰ ਜਿਵੰ." (ਰਾਮਾਵ) ਮੁਖੀਏ (ਧੁਰੰਧਰ) ਯੋਧਾ, ਪ੍ਰਿਥਿਵੀ ਪੁਰ ਪਹਾੜਾਂ ਵਾਂਙ ਡਿਗਦੇ ਹਨ। ੯. ਪੁਰਾਣਾਂ ਵਿੱਚ ਲਿਖਿਆ ਕੱਛੂ, ਜੋ ਜਮੀਨ ਹੇਠ ਹੈ। ੧੦. ਵਿਸਨੁ। ੧੧. ਸੰ. ਵਿ- ਧਾਰਣ ਕਰਤਾ. ਧਾਰਣ ਵਾਲਾ. "ਭਜੁ ਚਕ੍ਰਧਰ ਸਰਣੰ." (ਗੂਜ ਜੈਦੇਵ) "ਸਭ ਕਿਰਨਨ ਕੇ ਨਾਮ ਕਹਿ ਧਰ ਪਦ ਬਹੁਰ ਉਚਾਰ." (ਸਨਾਮਾ) ਕਿਰਨਧਰ ਸੂਰਯ ਅਤੇ ਚੰਦ੍ਰਮਾ। ੧੨. ਦੇਖੋ, ਧਰਿ। ੧੩. ਪਕੜ.
Source: Mahankosh

Shahmukhi : دھر

Parts Of Speech : noun, feminine

Meaning in English

same as ਧਰਤੀ , earth; ਆਸਰਾ , support, refuge
Source: Punjabi Dictionary

Parts Of Speech : verb

Meaning in English

imperative form of ਧਰਨਾ , put, place
Source: Punjabi Dictionary

DHAR

Meaning in English2

s. f, The navel or umbilical vein; the displacement of the umbilical vein causing severe pain; c. w. paiṉí:—dhar dabbṉá v. a. To compel, to threaten; to abuse:—dhar laiṉá, v. a. To catch, to hold, to lay hold, to seize, to put to one's charge:—dhar mární, v. n. See Dharná:—dhar rukkhṉá, v. a. To keep, to retain; i. q. Dharan.
Source:THE PANJABI DICTIONARY-Bhai Maya Singh