Definition
ਸੰਗ੍ਯਾ- ਧਰਮ ਦਾ ਪਾਲਨ ਕਰਨ ਵਾਲਾ ਰਾਜਾ। ੨. ਕਰਤਾਰ. ਵਾਹਗੁਰੂ। ੩. ਯਮਰਾਜ. "ਧਰਮਰਾਇ ਅਬ ਕਹਾ ਕਰੈਗੋ ਜਉ ਫਾਟਿਓ ਸ਼ਗਲੋ ਲੇਖਾ?" (ਸੋਰ ਮਃ ੫) ਸੰਸਕ੍ਰਿਤ ਗ੍ਰੰਥਾਂ ਵਿਚ ਯਮ ਅਤੇ ਧਰਮਰਾਜ ਇੱਕੋ ਹੈ. ਇਸ ਦੀ ਉਤਪੱਤੀ ਸੰਗ੍ਯਾ ਦੇ ਗਰਭ ਤੋਂ ਸੂਰਯ ਦ੍ਵਾਰਾ ਲਿਖੀ ਹੈ, ਅਰ ਯਮੀ ਭੀ ਆਪਣੇ ਭਾਈ ਨਾਲ ਉਸੇ ਸਮੇਂ ਜੰਮੀ ਸੀ, ਅਰਥਾਤ ਯਮ ਅਤੇ ਯਮੀ ਜੌੜੇ ਹਨ. ਧਰ੍ਮਰਾਜ ਦੀ ਪੁਰੀ ਦਾ ਨਾਮ ਸੰਯਮਨੀ, ਉਸ ਦੇ ਮਹਿਲ ਦਾ ਨਾਮ ਕਾਲੀਚੀ, ਉਸ ਦੇ ਸਿੰਘਾਸਨ ਦਾ ਨਾਮ ਵਿਚਾਰਭੂ ਅਤੇ ਵਡੇ ਭਾਰੀ ਰਜਿਸਟਰ ਦਾ ਨਾਮ (ਜੋ ਚਿਤ੍ਰ ਗੁਪਤ ਦੇ ਸਪੁਰਦ ਹੈ) ਅਗ੍ਰਸੰਧਾਨੀ ਹੈ.
Source: Mahankosh
Shahmukhi : دھرمراج
Meaning in English
an epithet of yama, the god of death, Pluto
Source: Punjabi Dictionary