Definition
ਸੰ. ਸੰਗ੍ਯਾ- ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਅਥਵਾ ਤਤੀਹਰੀ. "ਚਲੀ ਵਿਲੋਚਨ ਤੇ ਜਲਧਾਰਾ." (ਗੁਪ੍ਰਸੂ) ੨. ਸ਼ਸਤ੍ਰ ਦਾ ਤੇਜ਼ ਸਿਰਾ. ਧਾਰ. ਬਾਢ। ੩. ਫ਼ੌਜ ਦੀ ਪੰਕ੍ਤਿ. ਸਫ। ੪. ਸੰਤਾਨ. ਔਲਾਦ. ੫. ਲਕੀਰ. ਰੇਖਾ। ੬. ਪਹਾੜ ਦੀ ਸ਼੍ਰੇਣੀ (ਕਤਾਰ). Mountain Range. 7. ਸਮੁਦਾਯ. ਗਰੋਹ। ੮. ਪ੍ਰਕਰਣ ਅਥਵਾ ਦਫ਼ਹ. "ਆਵਣੁ ਜਾਣੁ ਨਹੀ ਜਮਧਾਰਾ." (ਮਾਰੂ ਸੋਲਹੇ ਮਃ ੧) ਯਮਰਾਜ ਦੇ ਕਾਨੂਨ ਦੀ ਦਫਹ ਅਨੁਸਾਰ ਆਵਣ ਜਾਣੁ ਨਹੀਂ। ੯. ਮਾਲਵਾ (ਮਧ੍ਯਭਾਰਤ) ਦੀ ਇੱਕ ਨਗਰੀ, ਜੋ ਭੋਜ ਦੇ ਸਮੇਂ ਪ੍ਰਸਿੱਧ ਸੀ. ਇਹ ਚੇਦਿ ਦੇ ਪੱਛਮ ਪ੍ਰਮਾਰ ਵੰਸ਼ ਦੀ ਰਾਜਧਾਨੀ ਰਹੀ ਹੈ. ਇੱਥੇ ਸੰਮਤ ੧੦੩੨ ਵਿੱਚ ਮੁੰਜ ਰਾਜ ਕਰਦਾ ਸੀ, ਅਤੇ ਉਸ ਦਾ ਭਤੀਜਾ ਭੋਜ ਸੰਮਤ ੧੦੬੮ ਵਿੱਚ ਇਸ ਦਾ ਸ੍ਵਾਮੀ ਸੀ. ਦਸਮਗ੍ਰੰਥ ਵਿੱਚ ਇੱਥੇ ਭਰਥਰੀ (ਭਰਿਰ੍ਤ੍ਰਹਰੀ) ਦਾ ਰਾਜ ਕਰਨਾ ਭੀ ਲਿਖਿਆ ਹੈ- "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੧੦. ਦੇਖੋ, ਧਾੜਾ. "ਏਕ ਦਿਵਸ ਧਾਰਾ ਕੋ ਗਯੋ." (ਚਰਿਤ੍ਰ ੬੫) ੧੧. ਧਾਰਨ ਕੀਤਾ. ਦੇਖੋ, ਧਾਰਣ. "ਏਹੁ ਆਕਾਰੁ ਤੇਰਾ ਹੈ ਧਾਰਾ." (ਭੈਰ ਮਃ ੩)
Source: Mahankosh
Shahmukhi : دھارا
Meaning in English
same as ਧਾਰ ; current, flow; article, section (of law)
Source: Punjabi Dictionary