ਧਿਆਨਸਿੰਘ
thhiaanasingha/dhhiānasingha

Definition

ਮਾਜਰੀ ਪਿੰਡ ਦਾ ਵਸਨੀਕ, ਜਿਸ ਨੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ. ਇਹ ਕਲਗੀਧਰ ਦੇ ਦਰਬਾਰ ਦਾ ਕਵੀ ਸੀ.#੨. ਡੋਗਰਾ ਧ੍ਯਾਨਸਿੰਘ, ਜੋ ਮਹਾਰਾਜਾ ਰਣਜੀਤਸਿੰਘ ਦੀ ਕ੍ਰਿਪਾ ਦਾ ਪਾਤ੍ਰ ਬਣਕੇ ਰਾਜਾ ਪਦਵੀ ਨੂੰ ਪ੍ਰਾਪਤ ਹੋਇਆ. ਇਹ ਮਹਾਰਾਜਾ ਦੀ ਡਿਹੁਡੀ ਦਾ ਸਰਦਾਰ ਸੀ, ਦੇਖੋ, ਗੁਲਾਬਸਿੰਘ ੫.#ਸਿੱਖਰਾਜ ਦੇ ਨਸ੍ਟ ਹੋਣ ਦੇ ਭਾਵੇਂ ਅਨੇਕ ਕਾਰਣ ਹੋਰ ਭੀ ਸਨ, ਪਰ ਮੁੱਖ ਰਾਜੇ ਧ੍ਯਾਨਸਿੰਘ ਦੀ ਖ਼ੁਦਗ਼ਰਜ਼ੀ ਸੀ. ਸਾਰੇ ਇਤਿਹਾਸ ਲੇਖਕ ਮੰਨਦੇ ਹਨ ਕਿ ਸ਼ਾਹੀਖਾਨਦਾਨ ਅੰਦਰ ਫੁੱਟ ਦਾ ਬੀਜ ਸਭ ਤੋਂ ਪਹਿਲਾਂ ਇਸ ਨੇ ਆਪਣੀ ਚੌਧਰ ਰੱਖਣ ਲਈ ਬੀਜਿਆ. "ਸਿੱਖਾਂ ਦੇ ਰਾਜ ਦੀ ਵਿਥ੍ਯਾ." ਦੇ ਕਰਤਾ ਨੇ ਤਾਂ ਇਸ ਬਾਬਤ ਬਹੁਤ ਹੀ ਖੁੱਲੇ ਅੱਖਰਾਂ ਵਿੱਚ ਲਿਖ ਦਿੱਤਾ ਹੈ. ਸਰਦਾਰ ਅਜੀਤਸਿੰਘ ਸੰਧਾਵਾਲੀਏ ਨੇ ਮਹਾਰਾਜ ਸ਼ੇਰਸਿੰਘ ਅਤੇ ਉਸ ਦੇ ਪੁਤ੍ਰ ਦਾ ਖੂੰਨ ਕਰਕੇ ੧੫. ਸਿਤੰਬਰ ਸਨ ੧੮੪੩ ਨੂੰ ਧ੍ਯਾਨਸਿੰਘ ਦੀ ਜਾਨ ਭੀ ਲਹੌਰ ਦੇ ਕਿਲੇ ਅੰਦਰ ਲਈ. ਧ੍ਯਾਨਸਿੰਘ ਦੀ ਔਲਾਦ ਜੰਮੂ ਕਸ਼ਮੀਰ ਦੇ ਮਹਾਰਾਜਾ ਦੇ ਅਧੀਨ ਪੁਣਛ ਰਾਜ ਕਰਦੀ ਹੈ.
Source: Mahankosh