Definition
ਸੰਗ੍ਯਾ- ਧੀਰਜ. ਚਿੱਤ ਦੀ ਦ੍ਰਿੜ੍ਹਤਾ. "ਅੰਦਰਿ ਧੀਰਕ ਹੋਇ ਪੂਰਾ ਪਾਇਸੀ." (ਵਾਰ ਗੂਜ ੧. ਮਃ ੩) ੨. ਧਰਵਾਸਾ. ਦਿਲਾਸਾ. "ਭਾਵੈ ਧੀਰਕ ਭਾਵੈ ਧਕੇ." (ਆਸਾ ਮਃ ੧) "ਜਾਕੀ ਧੀਰਕ ਇਸੁ ਮਨਹਿ ਸਧਾਰੇ." (ਸੂਹੀ ਮਃ ੫) ੩. ਵਿ- ਧੀਰਜ ਕਰਨ ਵਾਲਾ. ਧੈਰ੍ਯ ਕਰਤਾ. "ਧੀਰਕ ਹਰਿ ਸਾਬਾਸਿ." (ਮਾਰੂ ਮਃ ੪)
Source: Mahankosh