ਨਟਨਾਰਾਯਣ
natanaaraayana/natanārāyana

Definition

ਸੰ. ਨਟਨਾਰਾਯਣ. ਸੰਗ੍ਯਾ- ਸੋਮੇਸ਼੍ਵਰ ਸੰਗੀਤ ਦੇ ਮਤ ਅਨੁਸਾਰ ਇਹ ਛੀ ਰਾਗਾਂ ਵਿੱਚ ਹੈ. ਨਟੁ, ਬਿਲਾਵਲ ਅਤੇ ਕਲ੍ਯਾਣ ਦੇ ਮੇਲ ਤੋਂ ਬਣਦਾ ਹੈ. ਸੰਪੂਰਣ ਜਾਤਿ ਦਾ ਰਾਗ ਹੈ. ਸਾਰੇ ਸ਼ੁੱਧ ਸ੍ਵਰ ਹਨ. ਕਈ ਇਸ ਨੂੰ ਛੀ ਸੁਰ ਦਾ ਰਾਗ ਦੱਸਕੇ ਨਿਸਾਦ ਸ੍ਵਰ ਲਾਉਣਾ ਵਰਜਦੇ ਹਨ. ਦਸਮਗ੍ਰੰਥ ਵਿੱਚ ਇਸ ਦਾ ਨਾਮ ਨਟਨਾਇਕ ਭੀ ਹੈ- "ਨਟਨਾਇਕ ਸੁੱਧਮਲਾਰ ਬਿਲਾਵਲ." (ਕ੍ਰਿਸਨਾਵ) ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਨਟ ਰਾਗ ਦੇ ਵਿੱਚ ਹੀ ਗੁਰੂ ਸਾਹਿਬ ਨੇ ਇਸ ਰਾਗ ਨੂੰ ਲਿਖਿਆ ਹੈ, ਅਤੇ ਗੁਰਮਤ ਸੰਗੀਤ ਅਨੁਸਾਰ ਇਹ ਕਮਾਚ ਠਾਟ ਦਾ ਔੜਵ ਸਾੜਵ ਰਾਗ ਹੈ. ਆਰੋਹੀ ਵਿੱਚ ਗਾਂਧਾਰ ਅਤੇ ਨਿਸਾਦ ਵਰਜਿਤ ਹਨ. ਅਵਰੋਹੀ ਵਿੱਚ ਕੇਵਲ ਗਾਂਧਾਰ ਵਰਜਿਤ ਹੈ. ਰਿਸਭ ਵਾਦੀ ਸੁਰ ਹੈ. ਇਸ ਵਿੱਚ ਕੁਝ ਸਾਰੰਗ ਦੀ ਝਲਕ ਹੈ. ਨਿਸਦ ਕੋਮਲ, ਬਾਕੀ ਸਾਰੇ ਸੁਰ ਸ਼ੁੱਧ ਹਨ. ਇਸ ਦੇ ਗਾਉਣ ਦਾ ਵੇਲਾ ਦਿਨ ਦਾ ਚੋਥਾ ਪਹਿਰ ਹੈ.#ਆਰੋਹੀ- ਸ ਰ ਮ ਪ ਧ ਸ.#ਅਵਰੋਹੀ- ਸ ਨਾ ਧ ਪ ਮ ਰ ਸ.
Source: Mahankosh