Definition
(the Chamber of Princes) ਹਿੰਦੁਸਤਾਨ ਦੇ ਹੁਕਮਰਾਂ (Ruling Princes) ਰਾਜੇ ਮਹਾਰਾਜੇ ਨਵਾਬ ਆਦਿਕਾਂ ਦੀ ਮਾਨ ਯੋਗ੍ਯ ਸਭਾ, ਜੋ ਸਨ ੧੯੨੧ ਵਿਚ ਕਾਇਮ ਹੋਈ. ਇਸ ਦਾ ਹਰ ਸਾਲ ਦਿੱਲੀ ਇਜਲਾਸ ਹੁੰਦਾ ਹੈ, ਅਰ ਆਰੰਭਕ ਸਪੀਚ ਵਾਇਸਰਾਇ ਸਾਹਿਬ ਦੀ ਹੋਇਆ ਕਰਦੀ ਹੈ. ਇਸ ਮੰਡਲ ਦੇ ਪਹਿਲੇ ਚੈਨਸਲਰ (Chancelor) ਮਹਾਰਾਜਾ ਗੰਗਾਸਿੰਘ ਜੀ ਬੀਕਾਨੇਰ ਸਨ, ਹੁਣ ਮਹਾਰਾਜਾ ਭੂਪੇਂਦ੍ਰ ਸਿੰਘ ਸਾਹਿਬ ਪਟਿਆਲਾ ਹਨ.#ਨਰੇਂਦ੍ਰ ਸਿੰਘ ਦਾ ਮੁੱਖ ਮੰਤਵ੍ਯ ਹੈ ਕਿ ਗਵਰਨਮੇਂਟ ਨਾਲ ਜੋ ਰਿਆਸਤਾਂ ਦਾ ਸੰਬੰਧ ਸੰਧਿਪਤ੍ਰਾਂ (treaties) ਅਤੇ ਸਨਦਾਂ ਦ੍ਵਾਰਾ ਕਾਇਮ ਹੋਇਆ ਹੈ, ਉਸ ਦੀ ਪੂਰੀ ਪਾਲਨਾ ਹੋਵੇ, ਅਰ ਰਿਆਸਤਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ, ਅਰ ਸਮੇਂ ਅਨੁਸਾਰ ਰਿਆਸਤ ਦੇ ਹਰੇਕ ਸੀਗੇ ਦਾ ਸੁਧਾਰ ਹੁੰਦਾ ਰਹੇ.
Source: Mahankosh