Definition
ਸੰਗ੍ਯਾ- ਨਲਕੀ. ਨਾਲੀ। ੨. ਤੋਤਾ ਫਾਹੁਣ ਦਾ ਇੱਕ ਯੰਤ੍ਰ, ਜੋ ਬਾਂਸ ਦੀ ਨਾਲੀ (ਨਾਲਿਕਾ) ਤੋਂ ਬਣਦਾ ਹੈ. ਪਾਣੀ ਦੇ ਕੁੰਡ ਉੱਪਰ ਇੱਕ ਸਰੀ ਵਿੱਚ ਪਰੋਕੇ ਥੋਥੀ ਨਲਕੀ ਲਗਾਈ ਜਾਂਦੀ ਹੈ. ਜਦ ਤੋਤਾ ਉਸ ਪੁਰ ਬੈਠਦਾ ਹੈ ਤਦ ਨਲਕੀ ਫਿਰ ਜਾਂਦੀ ਹੈ ਅਤੇ ਤੋਤਾ ਸਿਰਪਰਣੇ ਪਾਣੀ ਪੁਰ ਲਟਕਣ ਲਗਦਾ ਹੈ. ਡੁੱਬਣ ਦਾ ਭੈ ਕਰਕੇ ਤੋਤਾ ਨਲਕੀ ਨਹੀਂ ਛੱਡਦਾ ਅਤੇ ਫੜਿਆ ਜਾਕੇ ਪਿੰਜਰੇ ਪਾਇਆ ਜਾਂਦਾ ਹੈ. "ਬਾਂਧਿਓ ਜਿਉ ਨਲਿਨੀ ਭ੍ਰਮਿ ਸੂਆ." (ਬਾਵਨ) ੩. ਸੰ. ਨਲਿਨੀ. ਕਮਲਿਨੀ. ਨੀਲੋਫਰ. ਭਮੂਲ। ੪. ਨਦੀ। ੫. ਨਲਿਨੀਨੰਦਨ ਦਾ ਸੰਖੇਪ. "ਹਾਰੀ ਧਨੇਸੁਰ ਕੀ ਨਲਿਨੀ ਛਬਿ, ਯੌਂ ਨਲਿਨੀ ਵਿਕਸੈਂ ਸੁਖਕਾਰੀ." (ਗੁਪ੍ਰਸੂ) ਕੁਬੇਰ ਦੇ ਬਾਗ਼ (ਨਲਨੀ ਨੰਦਨ) ਦੀ ਸ਼ੋਭਾ ਹਾਰ ਗਈ ਹੈ, ਐਸੀਆਂ ਕਮਲਿਨੀਆਂ ਆਨੰਦ ਦੇਣ ਵਾਲੀਆਂ ਖਿੜ ਰਹੀਆਂ ਹਨ। ੬. ਕਮਲਾਂ ਦੀ ਵਾੜੀ.
Source: Mahankosh