Definition
ਸੰ. ਨਵਧਾ ਭਕ੍ਤਿ. ਸੰਗ੍ਯਾ- ਨੌ ਪ੍ਰਕਾਰ ਦੀ ਉਪਾਸਨਾ. ਨੌ ਪ੍ਰਕਾਰ ਦੀ ਸੇਵਾ. "ਨਵਧਾ ਭਗਤਿ ਰਿਦੇ ਅਤਿ ਜਾਗੀ." (ਨਾਪ੍ਰ) "ਭਗਤਿ ਨਵੈ ਪ੍ਰਕਾਰਾ." (ਸ੍ਰੀ ਅਃ ਮਃ ੫) ਭਗਤਿ ਦੇ ਪ੍ਰਤਿਪਾਦਨ ਕਰਨ ਵਾਲੇ ਗ੍ਰੰਥਾਂ ਵਿੱਚ ਨੌ ਪ੍ਰਕਾਰ ਦੀ ਭਗਤਿ ਇਹ ਲਿਖੀ ਹੈ:-#(੧) ਸ਼੍ਰਵਣ, ਆਪਣੇ ਇਸ੍ਟਦੇਵ ਦਾ ਯਸ਼ ਸੁਣਨਾ.#"ਕੋਟਿ ਕਰਣ ਦੀਜਹਿ ਪ੍ਰਭੁ ਪ੍ਰੀਤਮ,#ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ,#ਸੁਣਿ ਸੁਣਿ ਇਹੁ ਮਨੁ ਨਿਰਮਲ ਹੋਵੈ#ਕਟੀਐ ਕਾਲ ਕੀ ਫਾਸੀ ਰਾਮ."#(ਸੂਹੀ ਛੰਤ ਮਃ ੫)#(੨) ਕੀਰਤੱਨ. ਗੁਣਾਂ ਦਾ ਕਥਨ. ਗੁਣਾਂ ਦਾ ਗਾਉਣਾ.#"ਲਾਖੁ ਜਿਹਵਾ ਦਿਹੁ ਮੇਰੇ ਪਿਆਰੇ,#ਮੁਖ ਹਰਿ ਆਰਾਧੇ ਮੇਰਾ ਰਾਮ."#(ਸੂਹੀ ਛੰਤ ਮਃ ੫)#"ਆਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ।#ਕਥਾ ਕੀਰਤਨ ਰਾਗ ਨਾਦ ਧੁਨਿ ਇਹ ਬਨਿਓ ਸੁਆਉ." (ਬਿਲਾ ਮਃ ੫)#(੩) ਸਿਮਰਣ. ਯਾਦ ਕਰਨਾ. ਚਿਤ ਦ੍ਵਾਰਾ ਚਿਤੰਨ.#"ਹਰਿ ਹਰਿ ਕਬਹੁ ਨ ਮਨਹੁ ਬਿਸਾਰੇ।#ਈਹਾਂ ਊਹਾਂ ਸਰਬਸੁਖ ਦਾਤਾ ਸਗਲ ਘਟਾਂ ਪ੍ਰਤਿਪਾਰੇ ॥"#(ਗਉ ਮਃ ੫) "ਨਾਨਕ ਸੋਈ ਦਿਨਸੁ ਸੁਹਾਵੜਾ ਜਿਤੁ ਪ੍ਰਭੁ ਆਵੈ ਚਿਤਿ." (ਵਾਰ ਗਉ ੨. ਮਃ ੫)#(੪) ਪਾਦਸੇਵਨ. ਚਰਣਸੇਵਾ.#"ਹਰਿਚਰਣ ਕਵਲ ਮਕਰੰਦ ਲੋਭਿਤ ਮਨੋ#ਅਨਦਿਨੋ ਮੋਹਿ ਆਹੀ ਪਿਆਸਾ." (ਸੋਹਿਲਾ)#"ਪੈ ਪਾਇ ਮਨਾਈ ਸੋਇ ਜੀਉ." (ਸ੍ਰੀ ਮਃ ੫)#(੫) ਅਰਚਨ. ਚੰਦਨ ਫੁੱਲ ਆਦਿ ਦੀ ਸਾਮਗ੍ਰੀ ਨਾਲ ਪੂਜਨ.#"ਤੇਰਾ ਨਾਮ ਕਰੀ ਚਨਣਾਠੀਆ#ਜੇ ਮਨੁ ਉਰਸਾ ਹੋਇ,#ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ." (ਗੂਜ ਮਃ ੧)#"ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੈ,#ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ ਬਿਧਿ ਸਾਹਿਬੁ ਰਵਤੁ ਰਹੈ." (ਸੂਹੀ ਮਃ ੧)#(੬) ਵੰਦਨ. ਪ੍ਰਣਾਮ. ਨਮਸਕਾਰ#"ਪ੍ਰਭੁ ਜੀ, ਤੂੰ ਮੇਰੇ ਪ੍ਰਾਨ ਅਧਾਰੈ।#ਨਮਸਕਾਰ ਡੰਡਉਤਿ ਬੰਦਨਾ।#ਅਨਿਕ ਬਾਰ ਜਾਉਬਾਰੈ." (ਬਿਲਾ ਮਃ ੫)#(੭) ਸਖ੍ਯ. ਇਸ੍ਟ ਨਾਲ ਮਿਤ੍ਰਭਾਵ.#"ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ।#ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤ." (ਗਉ ਮਃ ੫)#"ਸਜਣ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ." (ਸਵਾ ਮਃ ੫)#(੮) ਦਾਸ੍ਯ. ਸੇਵਕ ਭਾਵ.#"ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ." (ਮਾਝ ਮਃ ੫)#"ਬੈਖਰੀਦ ਹਉ ਦਾਸਰੋ ਤੇਰਾ।#ਤੂ ਭਾਰੋ ਠਾਕੁਰ ਗੁਣੀ ਗਹੇਰਾ." (ਸੂਹੀ ਮਃ ੫)#(੯) ਆਤਮ ਨਿਵੇਦਨ. ਆਪਣਾ ਆਪ ਅਰਪਨ.#"ਤੁਧ ਆਗੈ ਅਰਦਾਸਿ ਹਮਾਰੀ#ਜੀਉ ਪਿੰਡੁ ਸਭ ਤੇਰਾ." (ਆਸਾ ਮਃ ੫)#"ਮਨੁ ਤਨੁ ਅਰਪਿ ਰਖਉ ਹਰਿ ਆਗੈ#ਸਰਬ ਜੀਆ ਕਾ ਹੈ ਪ੍ਰਤਿਪਾਲ."#(ਬਿਲਾ ਮਃ ੫)
Source: Mahankosh