Definition
ਹਿੰਦੂਆਂ ਵਿੱਚ ਰੀਤਿ ਹੈ ਕਿ ਚਾਨਣੇ ਪੱਖ ਦੀ ਦੂਜ ਦਾ ਚੰਦ੍ਰਮਾ ਦੇਖਕੇ ਆਪੋ ਵਿੱਚੀਂ ਰਾਮ ਰਾਮ ਆਖਦੇ ਅਤੇ ਉਤਸਾਹ ਕਰਦੇ ਹਨ. ਇਹ ਤ੍ਯੋਹਾਰ ਬਾਈਬਲ ਵਿੱਚ ਭੀ ਮੰਨਿਆ ਗਿਆ ਹੈ, ਯਥਾ- "ਨਵੇਂ ਚੰਦ ਅਤੇ ਪੂਰਨਮਾਸੀ ਨੂੰ, ਜੋ ਸਾਡੇ ਤ੍ਯੋਹਾਰਾਂ ਦਾ ਦਿਨ ਹੈ, ਤੁਰੀ ਵਜਾਓ, ਇਹ ਇਸਰਾਈਲ ਵੰਸ਼ ਲਈ ਕ਼ਾਨੂਨ ਅਤੇ ਪਰਮੇਸ਼੍ਵਰ ਦੀ ਆਗ੍ਯਾ ਹੈ." ਦੇਖੋ, ਜ਼ੱਬੂਰ ਸਾਮ (Psalm) ੮੧, ਆਯਤ ੩. ਅਤੇ ੪.
Source: Mahankosh