Definition
ਨਾਮ. ਨਾਮ ਵਿੱਚ. "ਨਾਇ ਰਤੇ ਸੇ ਜਿਣਿਗਏ." (ਵਾਰ ਆਸਾ) ੨. ਨ੍ਹਾਕੇ. ਸਨਾਨ ਕਰਕੇ. "ਵਿਣੁ ਭਾਣੇ ਕੇ ਨਾਇ ਕਰੀ." (ਜਪੁ) ੩. ਨ੍ਹਾਤੇ ਤੋਂ ਸਨਾਨ ਕਰਨ ਪੁਰ. "ਨਾਇ ਨਿਵਾਜਾ ਨਾਤੈ ਪੂਜਾ." (ਵਾਰ ਮਾਝ ਮਃ ੧) ੪. ਫ਼ਾ. [نائے] ਨਾਯ. ਬੰਸਰੀ. "ਨਾਇ ਨਫੀਰੀ ਜਾਤ ਨ ਗਨੀ." (ਚੰਡੀ ੨) ੫. ਅ਼. [نوَع] ਨੌਅ਼. ਪ੍ਯਾਸ. ਭਾਵ- ਹ਼ਿਰਸ. ਤ੍ਰਿਸਨਾ ਅਗਨਿ. "ਬੁਝੈ ਬਲੰਤੀ ਨਾਇ." (ਸ. ਕਬੀਰ) ੬. ਸੰ. ਨਾਯ. ਨੀਤਿ. "ਸਭ ਸੈਨ ਜੁਰੇ ਮੁਹਿ ਨਾਇ ਬਧੈਹੈ." (ਕ੍ਰਿਸਨਾਵ) ਸਭ ਦੇ ਸੰਮੁਖ ਵਧ ਕਰਨਾ ਨੀਤਿ ਹੈ.
Source: Mahankosh