Definition
ਸੰ. ਨਾਯਿਕਾ. ਸੰਗ੍ਯਾ- ਹੋਰਨਾਂ ਨੂੰ ਪਿੱਛੇ ਲਾਉਣ ਵਾਲੀ. ਜੋ ਅੱਗੇ ਹੋਕੇ ਚੱਲੇ। ੨. ਸ੍ਵਾਮਿਨੀ "ਘਰ ਕੀ ਨਾਇਕਿ ਘਰ ਵਾਸੁ ਨ ਦੇਵੈ." (ਆਸਾ ਮਃ ੫) "ਘਰੁ ਮੇਰਾ ਇਹ ਨਾਇਕਿ ਹਮਾਰੀ." (ਆਸਾ ਮਃ ੫) ੩. ਕਾਵ੍ਯ ਅਨੁਸਾਰ ਨਾਯਿਕਾ "ਉਪਜਤ ਜਾਂਹਿ ਵਿਲਕਕੈ ਚਿੱਤ ਬੀਚ ਰਸਭਾਵ। ਤਾਂਹਿ ਬਖਾਨਤ ਨਾਯਿਕਾ ਜੇ ਪ੍ਰਬੀਨ ਕਵਿਰਾਵ." (ਰਸਰਾਜ)¹੪. ਜੋ ਕਿਸੇ ਕਾਵ੍ਯਚਰਿਤ ਦੀ ਆਧਾਰ ਹੋਵੇ. Heroine. ਜੈਸੇ- ਸ੍ਵਯੰਵਰ ਕਥਾ ਦੀ ਨਾਯਿਕਾ ਜਾਨਕੀ. ਚੰਡੀਚਰਿਤ੍ਰ ਦੀ ਨਾਯਿਕਾ ਦੁਰਗਾ। ੫. ਦੁਰਗਾ. ਦੇਵੀ. ਸੰਸਕ੍ਰਿਤ ਗ੍ਰੰਥਾਂ ਵਿੱਚ ਅੱਠ ਨਾਇਕਾ ਲਿਖੀਆ ਹਨ:-#ਉਗ੍ਰਚੰਡਾ, ਪ੍ਰਚੰਡਾ, ਚੰਡੋਗ੍ਰਾ, ਚੰਡਨਾਯਿਕਾ, ਅਤਿਚੰਡਾ, ਚਾਮੁੰਡਾ, ਚੰਡਾ ਅਤੇ ਚੰਡਵਤੀ. ਦੇਖੋ, ਬ੍ਰਹ੍ਮਵੈਵਰਤ, ਪ੍ਰਕ੍ਰਿਤਿ ਖੰਡ, ਅਃ ੬੧.#ਕਾਵ੍ਯਗ੍ਰੰਥਾਂ ਵਿੱਚ ਇਹ ਅਸ੍ਟਨਾਯਿਕਾ ਹਨ:-#ਸ੍ਵਾਧੀਨਪਤਿਕਾ, ਉਤਕਲਾ, ਵਾਸਕਸੱਜਾ, ਅਭਿਸੰਧਿਤਾ, ਕਲਹਾਂਤਰਿਤਾ, ਖੰਡਿਤਾ, ਪ੍ਰੋਸਿਤਪ੍ਰੇਯਸੀ ਅਤੇ ਵਿਪ੍ਰਲਬਧਾ। ੬. ਸੰਬੋਧਨ. ਹੇ ਨਾਯਕ! "ਸਗਲ ਭਵਨ ਕੇ ਨਾਇਕਾ." (ਗਉ ਰਵਿਦਾਸ)
Source: Mahankosh