ਨਾਗਕੁਲੀ
naagakulee/nāgakulī

Definition

ਨਾਗਵੰਸ਼. ਕਿਤਨੇ ਗ੍ਰੰਥਾਂ ਵਿੱਚ ੮. ਕਿਤਨਿਆਂ ਵਿੱਚ ੯. ਨਾਗਕੁਲਾਂ ਲਿਖੀਆਂ ਹਨ. ਵਰਾਹਪੁਰਾਣ ਵਿੱਚ ਲੇਖ ਹੈ ਕਿ ਜੋ ਕਸ਼੍ਯਪ ਤੋਂ ਪਹਿਲਾਂ ਮੁਖ ਨਾਗ ਉਪਜੇ, ਉਨ੍ਹਾਂ ਦੀ ਵੰਸ਼ ਦਾ ਨਾਮ ਨਾਗਕੁਲ ਹੋਇਆ. "ਜੁਰ੍ਯੋ ਅਸ੍ਟ ਕੁਲ ਨਾਗ ਅਪਾਰਾ." (ਸਲੋਹ) ਪੁਰਾਣਾਂ ਵਿੱਚ ਅੱਠ ਕੁਲ ਦੇ ਮੁਖੀਏ ਨਾਗ ਇਹ ਹਨ- ਅਨੰਤ, ਵਾਸੁਕਿ, ਕੰਬਲ, ਕਰ੍‍ਕੋਟ, ਪਦਮ, ਮਹਾਪਦਮ, ਸ਼ੰਖ ਅਤੇ ਕੁਲਿਕ. ਕਿਤਨਿਆਂ ਨੇ ਤਕ੍ਸ਼੍‍ਕ ਨੌਵਾਂ ਨਾਲ ਮਿਲਾਕੇ ਨੌ ਕੁਲ ਕਲਪੇ ਹਨ.
Source: Mahankosh