ਨਾਗਰ
naagara/nāgara

Definition

ਸੰ. ਵਿ- ਨਗਰ ਦਾ. ਸ਼ਹਰੀ. "ਨਾਗਜਰਨਾ! ਮੇਰੀ ਜਾਤਿ ਬਿਖਿਆਤ ਚੰਮਾਰੰ." (ਮਲਾ ਰਵਿਦਾਸ) ੨. ਚਤੁਰ. ਸਭ੍ਯ. ਨਿਪੁਣ. "ਉਧਰੁ ਹਰਿ ਨਾਗਰ!" (ਸੂਹੀ ਅਃ ਮਃ ੫) ੩. ਸੰਗ੍ਯਾ- ਧਨ੍ਵੰਤਰਿ, ਜੋ ਮਹਾਨ ਚਤੁਰ ਹੈ. "ਕਲਪਤਰੁ ਸਿਖਰਿ ਸੁ ਨਾਗਰ ਨਦੀਚੇ ਨਾਥੰ." (ਧਨਾ ਤ੍ਰਿਲੋਚਨ) ੪. ਸੁੰਢ, ਸ਼ੁੰਠਿ। ੫. ਗੁਜਰਾਤੀ ਬ੍ਰਾਹਮਣਾਂ ਦੀ ਇੱਕ ਜਾਤਿ। ੬. ਨ- ਅਗ੍ਰ. ਵਿ- ਜੋ ਵਧੇ ਨਹੀਂ. "ਨਨ ਨਾਗਰੀ ਕੇ ਹ੍ਵੈ ਨਾਗਰ." (ਗੁਪ੍ਰਸੂ) ਸੁੰਦਰ ਇਸਤ੍ਰੀ ਦੇ ਨੇਤ੍ਰ ਵਧਕੇ ਨਹੀਂ ਹੋ ਸਕਦੇ, ਭਾਵ- ਘਟੀਆ ਹਨ। ੭. ਉੱਤਮ. ਸ਼੍ਰੇਸ੍ਠ ਬੋਧਕ ਭੀ ਨਾਗਰ ਸ਼ਬਦ ਆਇਆ ਹੈ. "ਟੂਟੀ ਨਾਗਰ ਲਜੁ." (ਸ. ਕਬੀਰ) ਉਮਰਰੂਪ ਉੱਤਮ ਰੱਸੀ ਟੁੱਟੀ.
Source: Mahankosh

NÁGAR

Meaning in English2

s. m, cunning expert person:—nágar bel, nágar wel, s. f. betel plant (Piper betẹl):—nágar motthá, mothí, mutth, mutthrá, s. m. A sweet smelling grass (Cyperus juncifolius, Nat. Ord. Cyperaceæ.) Its root is used medicinally, being considered cordial, stomachic, and desiccant:—nágar jámíáṇ, s. f. A climbing plant (Ficus reticulata, F. scandens, Nat. Ord. Moraleæ) found in the Punjab Siwalik tract and Himalaya up to near the Indus. It is eaten by goats.
Source:THE PANJABI DICTIONARY-Bhai Maya Singh