Definition
ਸੰ. ਨਾਗਰੀ. ਚਤੁਰ ਇਸਤ੍ਰੀ. "ਨਾਗਰਾ ਕੇ ਨੈਨ ਹੈਂ." (ਰਾਮਾਵ) ੨. ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਥਾਣਾ ਭਵਾਨੀਗੜ੍ਹ ਵਿੱਚ ਇੱਕ ਪਿੰਡ ਹੈ. ਇਸ ਵਿੱਚ ਸ਼੍ਰੀ ਗੁਰੂ ਤੇਗਬਹਾਦੁਰ ਜੀ ਦਾ ਅਸਥਾਨ ਹੈ. ਗੁਰੂ ਜੀ ਫੱਗੂਵਾਲੇ ਤੋਂ ਇੱਥੇ ਆਏ ਹਨ. ਕਿਸੇ ਸਮੇਂ ਇਹ ਗੁਰਦ੍ਵਾਰਾ ਪੱਕਾ ਸੀ, ਪਰ ਹੁਣ ਛੋਟੀ ਜਿਹੀ ਚਾਰ ਦਿਵਾਰੀ ਹੀ ਖੜੀ ਹੈ, ਹੋਰ ਸਭ ਢਹਿ ਗਿਆ ਹੈ. ਰੇਲਵੇ ਸਟੇਸ਼ਨ ਸੁਨਾਮ ਤੋਂ ਉੱਤਰ ਪੂਰਵ ੧੦. ਮੀਲ ਦੇ ਕਰੀਬ ਹੈ.
Source: Mahankosh