ਨਾਨਕੀ ਬੀਬੀ
naanakee beebee/nānakī bībī

Definition

ਸ਼੍ਰੀ ਗੁਰੂ ਨਾਨਕਦੇਵ ਜੀ ਦੀ ਵਡੀ ਭੈਣ, ਜਿਸ ਦਾ ਜਨਮ ਸੰਮਤ ੧੫੨੧ ਵਿੱਚ ਹੋਇਆ, ਅਤੇ ਸੰਮਤ ੧੫੩੨ ਵਿੱਚ ਦੀਵਾਨ ਜੈਰਾਮ ਨਾਲ ਸੁਲਤਾਨਪੁਰ ਵਿਆਹੀ ਗਈ. ਇਹ ਸ਼੍ਰੀ ਗੁਰੂ ਨਾਨਕ ਦੇਵ ਦੇ ਧਰਮ ਨੂੰ ਧਾਰਣ ਵਾਲੀ ਸਭ ਤੋਂ ਪਹਿਲੀ ਸੀ.
Source: Mahankosh