ਨਾਭਿਕਮਲ
naabhikamala/nābhikamala

Definition

ਸੰਗ੍ਯਾ- ਉਹ ਕਮਲ, ਜੋ ਪੁਰਾਣਾਂ ਨੇ ਵਿਸਨੁ ਦੀ ਨਾਭਿ ਤੋਂ ਉਪਜਿਆ ਲਿਖਿਆ ਹੈ. "ਨਾਭਿਕਮਲ ਤੇ ਬ੍ਰਹਮਾ ਉਪਜੇ." (ਗੂਜ ਮਃ ੧) ੨. ਯੋਗੀਆਂ ਦਾ ਕਲਪਿਆ ਹੋਇਆ ਨਾਭਿ ਵਿੱਚ ਇੱਕ ਕਮਲ. ਦੇਖੋ, ਖਟ ਚਕ੍ਰ. "ਨਾਭਿਕਮਲ ਅਸਥੰਭ ਨ ਹੋਤੋ, ਤਾ ਪਵਨੁ ਕਵਨ ਘਰਿ ਰਹਿਤਾ?" (ਸਿਧ ਗੋਸਟਿ)
Source: Mahankosh