ਨਾਮਦਾਨ ਸਨਾਨ
naamathaan sanaana/nāmadhān sanāna

Definition

ਸਿੱਖ ਧਰਮ ਦੇ ਸਾਰੇ ਨਿਯਮ, "ਨਾਮ ਦਾਨ ਸਨਾਨ" ਦੇ ਅੰਦਰ ਇਸ ਤਰਾਂ ਸਮਾਏ ਹੋਏ ਹਨ, ਜਿਸ ਤਰਾਂ ਦੇ ਬੀਜ ਦੇ ਅੰਦਰ ਬਿਰਛ ਦਾ ਆਕਾਰ ਹੁੰਦਾ ਹੈ.#ਨਾਮ ਤੋਂ ਭਾਵ ਹੈ ਕਿ ਪਰਮਪਿਤਾ ਅਕਾਲ ਨੂੰ ਸ੍ਵਾਸ ਸ੍ਵਾਸ ਸਿਮਰਣ ਕਰਨਾ ਅਤੇ ਉਸਨੂੰ ਅੰਤਰਯਾਮੀ ਸਰਬਵ੍ਯਾਪੀ ਮੰਨਕੇ ਵਿਕਾਰਾਂ ਤੋਂ ਰੁਕਣਾ.#ਦਾਨ ਤੋਂ ਭਾਵ ਹੈ ਕਿ ਆਪਣੇ ਤਾਈਂ ਵਿਦ੍ਯਾ ਬਲ ਹੁਨਰ ਆਦਿਕ ਵਿੱਚ ਯੋਗ੍ਯ ਬਣਾਕੇ, ਆਪਣਾ ਨਿਰਬਾਹ ਸ੍ਵਤੰਤ੍ਰ ਕਰਨਾ ਅਤੇ ਹੋਰਨਾ ਦਾ ਪਾਲਨ ਕਰਨਾ ਅਰ ਕਿਸੇ ਅੱਗੇ ਹੱਥ ਨਾ ਪਸਾਰਨਾ, ਸਗੋਂ ਆਪਣਾ ਹੱਥ ਸਭ ਦੇ ਹੱਥ ਉੱਪਰ ਰੱਖਣਾ. ਸਤਿਗੁਰਾਂ ਦਾ ਬਚਨ ਹੈ- "ਬ੍ਰਹਮਗਿਆਨੀ ਸਭ ਊਪਰਿ ਹਾਥ" ਸੁਖਮਨੀ ਸਨਾਨ ਤੋਂ ਭਾਵ ਹੈ ਮਨ ਸਰੀਰ ਆਚਰਣ ਵਸਤ੍ਰ ਘਰ ਆਦਿਕ ਮਲੀਨਤਾ ਚਹਿਤ ਨਿਰਮਲ ਰੱਖਣੇ ਜਿਸ ਤੋਂ ਆਤਮਾ ਅਤੇ ਸ਼ਰੀਰ ਤਿੰਨ ਤਾਪਾਂ ਤੋਂ ਬਚੇ ਰਹਿਣ.
Source: Mahankosh