Definition
ਇਹ ਮਹਾਤਮਾ ਬਾਬਾ ਸਰੂਪ ਸਿੰਘ ਸਾਹਿਬ ਦੇ ਪੋਤੇ, ਬਾਬਾ ਗੁਰਦਯਾਲੁ ਸਿੰਘ ਜੀ ਦੇ ਬੇਟੇ ਸਨ. ਇਨ੍ਹਾਂ ਦਾ ਜਨਮ ਸਾਊਣ ਸੁਦੀ ੧੦. ਸੰਮਤ ੧੮੯੮ ਨੂੰ ਪਿੰਡ ਪਿੱਥੋ ਨਾਭੇ ਦੇ ਇਲਾਕੇ ਵਿੱਚ ਹੋਇਆ. ਆਪ ਦਾਦਾ ਜੀ ਦੇ ਦੇਹਾਂਤ ਪਿੱਛੋਂ ਸੰਮਤ ੧੯੧੮ ਵਿੱਚ ਗੁਰਦ੍ਵਾਰਾ ਬਾਬਾ ਅਜਾਪਾਲ ਸਿੰਘ ਜੀ ਦੇ ਮਹੰਤ ਥਾਪੇ ਗਏ. ਇਸ ਅਧਿਕਾਰ ਨੂੰ ਪਾਕੇ ਆਪ ਨੇ ਜੋ ਗੁਰਮਤ ਦਾ ਪ੍ਰਚਾਰ ਕੀਤਾ ਸੋ ਸ਼ਲਾਘਾ ਯੋਗ ਹੈ. ਆਪ ਨੇ ਹਜ਼ਾਰਾਂ ਪ੍ਰਾਣੀਆਂ ਨੂੰ ਅਮ੍ਰਿਤ ਛਕਾ ਅਤੇ ਗੁਰਬਾਣੀ ਕੰਠ ਕਰਾ ਨਾਮ ਦੇ ਰਸੀਏ ਬਣਾ ਗੁਰਮੁਖ ਪਦਵੀ ਦੇ ਅਧਿਕਾਰੀ ਕੀਤਾ.#ਸ਼੍ਰੀ ਗੁਰੂ ਗ੍ਰੰਥਸਾਹਿਬ ਜੀ ਦਾ ਸਾਰਾ ਪਾਠ ਆਪ ਦੇ ਕੰਠਾਗ੍ਰ ਸੀ. ਹਰ ਮਹੀਨੇ ਚਾਰ ਪਾਠ ਆਪ ਨੇਮ ਨਾਲ ਕਰਦੇ ਸਨ. ਤਿੰਨ ਬਾਰ ਆਪ ਨੇ ਇਕੱਲਿਆਂ ਇੱਕ ਆਸਨ ਬੈਠਕੇ 'ਅਤਿ ਅਖੰਡ ਪਾਠ' ਕੀਤਾ. ਇੱਕ ਪਾਠ ਮਹਾਰਾਜਾ ਹੀਰਾਸਿੰਘ ਸਾਹਿਬ ਨਾਭਾਪਤੀ ਨੇ ਪ੍ਰੇਮ ਭਾਵ ਨਾਲ ਸੁਣਿਆ. ਮਹਾਰਾਜਾ ਨੇ ਪਾਠ ਦੇ ਭੋਗ ਤੇ ਜਾਗੀਰ ਦੇਣ ਦੀ ਇੱਛਾ ਪ੍ਰਗਟ ਕੀਤੀ, ਪਰ ਬਾਬਾ ਜੀ ਨੇ ਪਾਠ ਦੀ ਭੇਟਾ ਅੰਗੀਕਾਰ ਨਾ ਕੀਤੀ. ਜਦ ਪਾਠ ਸਮਾਪਤ ਕਰਕੇ ਬਾਬਾ ਜੀ ਪਾਲਕੀ ਵਿੱਚ ਬੈਠਕੇ ਡੇਰੇ ਨੂੰ ਜਾਣ ਲੱਗੇ, ਤਦ ਮਹਾਰਾਜਾ ਹੀਰਾ ਸਿੰਘ ਜੀ ਨੇ ਪਾਲਕੀ ਦੇ ਇੱਕ ਕਹਾਰ ਨੂੰ ਹਟਾਕੇ ਆਪਣੇ ਕੰਨ੍ਹੇ ਤੇ ਪਾਲਕੀ ਉਠਾਈ.#ਬਾਬਾ ਜੀ ਅੱਠ ਪਹਿਰ ਵਿੱਚ ਕੇਵਲ ਚਾਰ ਪੰਜ ਘੰਟੇ ਆਰਾਮ ਕਰਦੇ, ਬਾਕੀ ਸਾਰਾ ਸਮਾਂ ਨਾਮ- ਸਿਮਰਣ ਵਿੱਚ ਵਿਤਾਉਂਦੇ. ਆਪ ਦਾ ਅਤੁੱਟ ਲੰਗਰ ਸਭ ਲਈ ਹਰ ਵੇਲੇ ਵਰਤਦਾ ਰਹਿੰਦਾ. ਗੁਰਸਿੱਖਾਂ ਦੀ ਆਪਣੇ ਹੱਥੀਂ ਸੇਵਾ ਕਰਨੀ ਉਨ੍ਹਾਂ ਦਾ ਸਭ ਤੋਂ ਪਿਆਰਾ ਕਰਮ ਸੀ.#ਬਾਬਾ ਨਾਰਾਯਣ ਸਿੰਘ ਜੀ ਦਾ ਚਲਾਣਾ ੨੦. ਵੈਸਾਖ ਸੰਮਤ ੧੯੭੩ ਨੂੰ ਨਾਭੇ ਹੋਇਆ, ਇਨ੍ਹਾਂ ਦੀ ਥਾਂ ਇਨ੍ਹਾਂ ਦੇ ਛੋਟੇ ਸੁਪੁਤ੍ਰ ਬਾਬਾ ਬਿਸ਼ਨ ਸਿੰਘ ਜੀ ਮਹੰਤ ਪਦਵੀ ਤੇ ਸੁਸ਼ੋਭਿਤ ਹੋਏ.#ਬਾਬਾ ਨਾਰਾਯਣਸਿੰਘ ਜੀ ਦਾ ਵੰਸ਼ਬਿਰਛ ਇਹ ਹੈ:-:#ਬਾਬਾ ਨੌਧਸਿੰਘ ਜੀ#।#ਜਃ ਸੰਮਤ ੧੮੪੦ਬਾਬਾ ਸਰੂਪਸਿੰਘ ਜੀ ਦੇਃ ਸੰਮਤ ੧੯੧੮#।#ਜਃ ੧੮੬੮ਬਾਬਾ ਗੁਰਦਯਾਲੁਸਿੰਘ ਜੀ ਦੇਃ ੧੯੦੩#।#ਜਃ ੧੮੯੮ਬਾਬਾ ਨਾਰਾਯਣਸਿੰਘ ਜੀ ਦੇਃ ੧੯੭੩#।#।
Source: Mahankosh