ਨਾਲਬੰਦੀ
naalabanthee/nālabandhī

Definition

ਸੰਗ੍ਯਾ- ਨਾਲ (ਨਅ਼ਲ) ਲਾਉਣ ਦੀ ਕ੍ਰਿਯਾ. ਘੋੜੇ ਦੇ ਨਾਲ ਲਾਉਣੇ। ੨. ਨਾਲ ਲਾਉਣ ਦੀ ਮਜ਼ਦੂਰੀ। ੩. ਇੱਕ ਪ੍ਰਕਾਰ ਦਾ ਟੈਕ੍‌ਸ. ਪੁਰਾਣੇ ਜ਼ਮਾਨੇ ਵਡੇ ਮਹਾਰਾਜੇ ਆਪਣੇ ਅਧੀਨ ਰਾਜਿਆਂ ਤੇ "ਨਾਲਬੰਦੀ" ਨਾਉਂ ਦਾ ਸਾਲਾਨਾ ਟੈਕ੍‌ਸ ਲਾਉਂਦੇ ਸਨ. ਇਸ ਦਾ ਭਾਵ ਇਹ ਸੀ ਕਿ ਅਸੀਂ ਬਹੁਤਾ ਧਨ ਨਹੀਂ ਲੈਂਦੇ, ਕੇਵਲ ਘੋੜਿਆਂ ਦੀ ਨਾਲਬੰਦੀ ਦਾ ਖ਼ਰਚ ਲੈਂਦੇ ਹਾਂ. "ਨਾਲਬੰਦੀ ਆਦਿ ਧਨ ਕਛੁ ਨ ਪਹੁਚਾਯੋ ਹੈ." (ਗੁਪ੍ਰਸੂ)
Source: Mahankosh