ਨਾਲਿਕੁਟੰਬ
naalikutanba/nālikutanba

Definition

ਸੰਗ੍ਯਾ- ਕਮਲ ਦੀ ਨਾਲ ਹੈ ਜਿਸ ਦਾ ਕੁਟੁੰਬ (ਕੁਲ), ਬ੍ਰਹਮਾ. "ਨਾਲਿਕੁਟੰਬ ਸਾਥਿ ਵਰ- ਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ." (ਆਸਾ ਮਃ ੧) ਨਾਲਿਕੁਟੰਬ ਵਰਦਾਤਾ ਬ੍ਰਹਮਾ ਸਾਥਿ (ਸ੍ਵਾਰ੍‍ਥੀ) ਸ੍ਰਿਸਟਿ ਭਾਲਣ ਗਿਆ. ਪੁਰਾਣਕਥਾ ਹੈ ਕਿ ਬ੍ਰਹਮਾ ਨੂੰ ਖ਼ਿਆਲ ਹੋਇਆ ਕਿ ਮੈਂ ਕਿੱਥੋਂ ਪੈਦਾ ਹੋਇਆ ਹਾਂ. ਫੇਰ ਸੰਕਲਪ ਫੁਰਿਆ ਕਿ ਸ਼ਾਇਦ ਇਸ ਕਮਲ ਵਿੱਚੋਂ. ਫੇਰ ਵਿਚਾਰਿਆ ਕਿ ਇਹ ਤੁੱਛ ਕਮਲ ਮੈਨੂੰ ਕਿਸ ਤਰਾਂ ਪੈਦਾ ਕਰ ਸਕਦਾ ਹੈ. ਇਸ ਪੁਰ ਬ੍ਰਹਮਾ ਨੇ ਕਮਲ ਤੇ ਜੋਰ ਦੀ ਲੱਤ ਮਾਰੀ, ਜਿਸ ਤੋਂ ਉਸ ਦੀ ਨਾਲੀ ਵਿੱਚ ਸਿਰਪਰਣੇ ਧਸਗਿਆ ਅਤੇ ਅਨੇਕ ਯੁਗ ਤੀਕ ਵਿੱਚੇ ਫਿਰਦਾ ਰਿਹਾ. ਅੰਤ ਨੂੰ ਅਭਿਮਾਨ ਤ੍ਯਾਗ ਕੇ ਈਸ਼੍ਵਰ ਦੀ ਆਰਾਧਨਾ ਕੀਤੀ, ਤਾਂ ਕਮਲ ਉੱਪਰ ਪਹਿਲੇ ਵਾਂਝ ਆ ਵਿਰਾਜਿਆ.
Source: Mahankosh