Definition
ਵ੍ਯ- ਨਹੀਂ. ਨਿਸੇਧ ਬੋਧਕ ਸ਼ਬਦ. "ਨਾਹਨ ਗਨ ਨਾਹਨਿ ਕਛ ਬਿਦਿਆ" (ਰਾਮ ਮਃ ੯) ੨. ਸੰਗ੍ਯਾ- ਪੰਜਾਬ ਦੀ ਇੱਕ ਪਹਾੜੀ ਰਿਆਸਤ, ਜੋ ਜਿਲੇ ਅੰਬਾਲੇ ਦੇ ਨਾਲ ਲਗਦੀ ਹੈ. ਇਸ ਨੂੰ ਸਰਮੌਰ ਭੀ ਆਖਦੇ ਹਨ. ਗੁਰੂ ਗੋਬਿੰਦ ਸਿੰਘ ਸਾਹਿਬ ਇੱਥੇ ਰਾਜਾ ਮੇਦਿਨੀਪ੍ਰਕਾਸ਼ ਦਾ ਪ੍ਰੇਮ ਵੇਖਕੇ ਕਈ ਦਿਨ ਪਾਂਵਟੇ ਤੋਂ ਆਕੇ ਵਿਰਾਜੇ ਹਨ. ਗੁਰਦ੍ਵਾਰਾ ਪਰੇਡ (parade) ਪਾਸ ਹੈ. ਰਿਆਸਤ ਵੱਲੋਂ ਧੂਪ ਦੀਪ ਲਈ ਪੰਦਰਾਂ ਰੁਪਯੇ ਸਾਲਾਨਾ ਮਿਲਦੇ ਹਨ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਬਰਾਰਾ ਤੋਂ ਨਾਹਨ ੩੭ ਮੀਲ ਉੱਤਰ ਹੈ. ਨਾਹਨ ਨਗਰ ਸਨ ੧੬੨੧ ਵਿੱਚ ਰਾਜਾ ਕਰਮਪ੍ਰਕਾਸ਼ ਨੇ ਵਸਾਇਆ ਹੈ. ਇਸ ਦੀ ਸਮੁੰਦਰ ਤੋਂ ਬਲੰਦੀ ੩੨੦੭ ਫੁਟ ਹੈ. ਦੇਖੋ, ਮੇਦਿਨੀਪ੍ਰਕਾਸ਼.
Source: Mahankosh