ਨਾੜੀ
naarhee/nārhī

Definition

ਸੰ. ਨਾਡਿ- ਨਾਡਿਕਾ. ਸੰਗ੍ਯਾ- ਰਗ. Artery। ੨. ਨਬਜ। ੩. ਥੋਥੀ ਨਲਕੀ। ੪. ਨਾੜੀਆਂ (ਆਂਦਰਾਂ) ਦੀ ਵੱਟੀਹੋਈ ਰੱਸੀ. ਚਮੜੇ ਦੀ ਰੱਸੀ।#੫. ਛੀ ਕਣ (ਖਿਨ) ਭਰ ਸਮਾਂ, ਕਿਤਨਿਆਂ ਨੇ ਅੱਧਾ ਮੁਹੂਰਤ ਨਾੜੀ ਮੰਨਿਆ ਹੈ.
Source: Mahankosh