Definition
ਸੰ. ਨੌਲਿ. ਸੰਗ੍ਯਾ- ਇੱਕ ਯੋਗਕ੍ਰਿਯਾ, ਜਿਸ ਦਾ ਤਰੀਕਾ ਇਹ ਹੈ- ਦੋਵੇਂ ਕੰਨ੍ਹੇ ਨੀਵੇਂ ਕਰਕੇ ਪਿੱਠ ਦਾ ਵਲ ਕੱਢਕੇ ਸਿੱਧਾ ਬੈਠਣਾ, ਅਤੇ ਪ੍ਰਾਣਾਂ ਦੇ ਬਲ ਨਾਲ ਪੇਟ ਨੂੰ ਸੱਜੇ, ਖੱਬੇ, ਹੇਠ ਉੱਪਰ ਇਸ ਤਰਾਂ ਚਲਾਉਣਾ. ਜਿਵੇਂ ਮਟਕੇ ਵਿੱਚ ਮਧਾਣੀ ਨਾਲ ਦਹੀਂ ਫੇਰੀਦਾ. "ਨਿਉਲੀ ਕਰਮ ਕਰੈ ਬਹੁ ਆਸਨ." (ਸੁਖਮਨੀ) ੨. ਨਿਉਲੇ ਦੀ ਮਦੀਨ. ਨਕੁਲੀ.
Source: Mahankosh