Definition
ਸੰ. निकुम्भ. ਸੰਗ੍ਯਾ- ਜਮਾਲ ਗੋਟਾ. ਦੇਖੋ, ਜਮਾਲਗੋਟਾ। ੨. ਕੁੰਭਕਰਣ ਦਾ ਇੱਕ ਪੁਤ੍ਰ ਜਿਸ ਨੂੰ ਹਨੂਮਾਨ ਨੇ ਮਾਰਿਆ। ੩. ਹਰਿਵੰਸ਼ ਅਨੁਸਾਰ ਇੱਕ ਦੈਤ, ਜਿਸ ਨੇ ਬ੍ਰਹਮਾ ਤੋਂ ਇਹ ਵਰ ਲਿਆ ਸੀ ਕਿ ਮੈ ਵਿਸਨੁ ਦੇ ਹੱਥੋਂ ਮਰਾਂ. ਇਹ ਸ਼ਤਪੁਰ ਦਾ ਰਾਜਾ ਸੀ ਅਤੇ ਕਈ ਜਾਦੂ ਟੂਣੇ ਜਾਣਦਾ ਸੀ, ਇਹ ਅਸਲ ਵਿੱਚ ਤਾਂ ਤਿੰਨ ਮੂੰਹਾਂ ਵਾਲਾ ਸੀ, ਪਰ ਇੱਕ ਦੇ ਅਨੇਕ ਭੀ ਬਣਾ ਸਕਦਾ ਸੀ. ਇਹ ਕ੍ਰਿਸਨ ਜੀ ਦੇ ਮਿਤ੍ਰ ਬ੍ਰਹਮਦੱਤ ਦੀ ਕੰਨ੍ਯਾ ਭਾਨੁਮਤੀ ਨੂੰ ਚੁੱਕ ਲਿਆਇਆ, ਤਾਂ ਬ੍ਰਹਮਦੱਤ ਇਸ ਨਾਲ ਲੜਿਆ ਅਤੇ ਕਈ ਰੂਪਾਂ ਵਿੱਚ ਇਸ ਦੀ ਸਮਾਪਤੀ ਕ੍ਰਿਸਨ ਜੀ ਨੇ ਹੀ ਕੀਤੀ, ਅਤੇ ਸ਼ਤਪੁਰ ਦਾ ਰਾਜ ਬ੍ਰਹਮਦੱਤ ਨੂੰ ਦਿੱਤਾ। ੪. ਪ੍ਰਹਲਾਦ ਦਾ ਇੱਕ ਪੁਤ੍ਰ.
Source: Mahankosh