Definition
ਸੰ. ਨਿਸਾਦ. ਸੰਗ੍ਯਾ- ਇੱਕ ਜੰਗਲੀ ਨੀਚ ਜਾਤਿ. ਵਿਸਨੁ ਪੁਰਾਣ ਵਿੱਚ ਕਥਾ ਹੈ ਕਿ ਰਾਜਾ ਵੇਣ ਦੀ ਲੋਥ ਨੂੰ ਰਿਖੀਆਂ ਨੇ ਮਸਲਿਆ, ਤਾਂ ਉਸ ਦੇ ਪੱਟ ਵਿੱਚੋਂ ਕਾਲਾ ਅਤੇ ਠੇਂਗਣਾ ਪੁਰਖ ਪ੍ਰਗਟਿਆ, ਰਿਖੀਆਂ ਨੇ ਉਸ ਨੂੰ ਆਖਿਆ ਨਿਸੀਦ (ਬੈਠਜਾ) ਜਿਸ ਤੋਂ ਨਿਸਾਦ ਸੰਗ੍ਯਾ ਹੋਈ, ਇਸੇ ਤੋਂ ਨਿਸਾਦ ਜਾਤਿ ਸੰਸਾਰ ਵਿੱਚ ਫੈਲੀ, ਦੇਖੋ, ਵੈਣ ੩। ੨. ਸ਼ੂਦ੍ਰਾ (ਸ਼ੂਦ੍ਰੀ) ਦੇ ਪੇਟ ਤੋਂ ਬ੍ਰਾਹਮਣ ਦਾ ਪੁਤ੍ਰ. ਦੇਖੋ, ਮਨੁਸਿਮ੍ਰਿਤਿ ਅਃ ੧੦. ਸ਼ਃ ੮। ੩. ਸੰਗੀਤ ਅਨੁਸਾਰ ਸੱਤਵਾਂ ਸ੍ਵਰਯ ਦੇਖੋ, ਸ੍ਵਰ.
Source: Mahankosh
NIKHÁD
Meaning in English2
s. m, The first of the seven sounds in music; the seventh or the highest note of the gamut; the name of an inferior Hindu caste.
Source:THE PANJABI DICTIONARY-Bhai Maya Singh