ਨਿਗ੍ਰਹਕੋਟਿ
nigrahakoti/nigrahakoti

Definition

ਸੰਗ੍ਯਾ- ਪਕੜ ਦੀ ਥਾਂ, ਗਰਿਫ਼ਤ ਦੀ ਜਗਾ, ਨ੍ਯਾਯ ਅਨੁਸਾਰ ਚਰਚਾ ਕਰਦੇ ਜੇ ਇੱਕ ਪੱਖ ਦਾ ਆਦਮੀ ਕੋਈ ਅਜੇਹੀ ਬਾਤ ਕਹਿਦੇਵੇ, ਜੋ ਯੂਕ੍ਤਿ ਵਿਰੁੱਧ ਹੋਵੇ ਜਾਂ ਕਹਿਣ ਵਾਲੇ ਦੇ ਪੱਖ ਨੂੰ ਖੰਡਨ ਕਰਕੇ ਦੂਜੇ ਦੇ ਪੱਖ ਨੂੰ ਸਿੱਧ ਕਰਦੀ ਹੋਵੇ, ਤਦ ਪ੍ਰਤਿਪਕ੍ਸ਼ੀ ਝਟ ਉਸ ਗੱਲ ਨੂੰ ਮੁੱਖ ਰੱਖਕੇ ਬੋਲਣ ਵਾਲੇ ਦਾ ਮੂੰਹ ਬੰਦ ਕਰਦਿੰਦਾ ਹੈ.
Source: Mahankosh