Definition
ਯੂ. ਪੀ. ਦੇ ਆਜਮਗੜ੍ਹ ਜਿਲੇ ਦਾ ਇੱਕ ਨਗਰ, ਜੋ ਤਮਸਾ ਨਦੀ ਦੇ ਕਿਨਾਰੇ ਹੈ. ਇਹ ਜੌਨਪੁਰ ਤੋਂ ਵੀਹ ਅਤੇ ਕਾਸ਼ੀ ਤੋਂ ਤੀਹ ਕੋਹ ਹੈ. ਸ਼੍ਰੀ ਗੁਰੂ ਨਾਨਕਦੇਵ ਇਸ ਥਾਂ ਪਧਾਰੇ ਹਨ, ਗੁਰਦ੍ਵਾਰਾ ਵਿਦ੍ਯਮਾਨ ਹੈ.#ਬਾਬਾ ਕ੍ਰਿਪਾ ਦਿਆਲ ਸਿੰਘ ਭੱਲੇ ਸਾਹਿਬਜ਼ਾਦੇ ਇੱਥੇ ਆਕੇ ਵਿਰਾਜੇ, ਉਨ੍ਹਾਂ ਨੇ ਗੁਰਮਤ ਦਾ ਵਡਾ ਪ੍ਰਚਾਰ ਕੀਤਾ, ਅਨੇਕਾਂ ਨੂੰ ਅੰਮ੍ਰਿਤ ਛਕਾਕੇ ਸੁਮਾਰਗ ਪਾਇਆ. ਇਨ੍ਹਾਂ ਦੇ ਸੁਪੁਤ੍ਰ ਬਾਬਾ ਸਾਧੂਸਿੰਘ ਜੀ ਵਡੀ ਕਰਣੀ ਵਾਲੇ ਨਾਮ ਦੇ ਰਸੀਏ ਹੋਏ ਹਨ. ਇਨ੍ਹਾਂ ਨੇ ਭੀ ਪਿਤਾ ਵਾਂਙ ਗੁਰਸਿੱਖੀ ਫੈਲਾਈ. ਦੇਖੋ, ਸੁਮੇਰ ਸਿੱਘ। ੨. ਇਸ ਨਾਉਂ ਦਾ ਇੱਕ ਨਗਰ ਰਿਆਸਤ ਹੈਦਰਾਬਾਦ ਦੱਖਣ ਦਾ ਭੀ ਪ੍ਰਸਿੱਧ ਹੈ.
Source: Mahankosh