Definition
ਸੰ. ਨਿਰ੍ਝਰ. ਸੰਗ੍ਯਾ- ਪਾਣੀ ਦਾ ਝਰਨਾ. ਚਸ਼ਮਾ. ਜਲ ਦਾ ਸੋਤ, ਜਿਸ ਤੋਂ ਪਾਣੀ ਝਰਦਾ ਰਹਿੰਦਾ ਹੈ. "ਨਿਝਰਧਾਰੁ ਚੁਐ ਅਤਿ ਨਿਰਮਲ." (ਰਾਮ ਕਬੀਰ) "ਨਿਝਰੁ ਝਰੈ ਸਹਜਧੁਨਿ ਲਾਗੈ." (ਸੂਹੀ ਮਃ ੧) ਯੋਗਮਤ ਅਨੁਸਾਰ ਦਸਮਦ੍ਵਾਰ ਤੋਂ ਅੰਮ੍ਰਿਤ ਵਰਸਦਾ ਹੈ. ਗੁਰਮਤ ਅਨੁਸਾਰ ਨਾਮ ਅਭ੍ਯਾਸ ਦ੍ਵਾਰਾ ਆਤਮਾਨੰਦ ਤੋਂ ਨਿਡਰ ਦਾ ਭਾਵ ਹੈ। ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਸਿੱਖ, ਜੋ ਰੰਧਾਵਾ ਜਾਤਿ ਦਾ ਸੀ.
Source: Mahankosh