Definition
ਸੰ. ਨਿਦਰ੍ਸ਼ਨਾ. (ਦਿਖਾਉਣਾ, ਉਦਾਹਰਣ ਰਚਕੇ ਦੱਸਣਾ) ਜਿਸ ਥਾਂ ਦੋ ਪ੍ਰਬੰਧਵਾਕਾਂ ਵਿੱਚ ਗੁਣ ਆਦਿਕ ਦੀ ਸਮਤਾ ਦਿਖਾਈ ਜਾਵੇ, ਸੌ "ਨਿਦਰਸ਼ਨਾ" ਅਲੰਕਾਰ ਹੈ. ਇਸ ਵਿੱਚ 'ਜੋ' 'ਸੋ' ਆਦਿਕ ਪਦਾਂ ਦਾ ਪ੍ਰਯੋਗ ਹੋਇਆਕਰਦਾ ਹੈ.#ਉਦਾਹਰਣ-#ਪ੍ਰਿਥੀ ਵਿੱਚ ਫਿਮਾ ਜੋ ਹੈ ਧੀਰਜ ਸੋ ਗੁਰੂ ਵਿੱਚ#ਸ਼ੀਤਲਤਾ ਚੰਦ ਦੀ ਜੋ ਸਾਂਤਿ ਸੋ ਹੈ ਗੁਰੂ ਦੀ. ××#ਗੁਰੂ ਦਾ ਪ੍ਰਤਾਪ ਜੋ ਹੈ ਰਵਿ ਵਿਖੇ ਤੇਜ ਸੇ ਹੈ#ਜਸ ਸਤਗੁਰੂ ਦਾ ਸੋ ਚੰਦਨ ਮੇ ਗੰਧ ਹੈ. ××#(ਅ) ਹੋਰ ਥਾਂ ਦੇ ਧਰਮ ਨੂੰ ਹੋਰ ਥਾਂ ਆਰੋਪਣਾ,#ਨਿਦਰਸ਼ਨਾ ਦਾ ਦੂਜਾ ਰੂਪ ਹੈ.#ਉਦਾਹਰਣ-#ਜਲ ਦੀ ਸੀਤਲਤਾਈ ਦੇਖੋ ਸੰਤਾਂ ਦੇ ਮਨ ਆਈ,#ਜਲਨ ਅੱਗ ਦੀ ਮਨਮੁੱਖਾਂ ਦੇ ਹਿਰਦੇ ਵਿੱਚ ਸਮਾਈ. ××#ਹੋਰ-#ਸ਼੍ਰੀ ਗੋਬਿੰਦਸਿੰਘ ਮਹਾਰਾਜ ਬਾਜਿ ਸੂਰਜ ਕੇ#ਲੀਨੋ ਬੇਗ ਤੇਰੇ ਬਰ ਬਲੀ ਬਾਜਿਰਾਜ ਖੋ,#ਸੂਰਜ ਪ੍ਰਤਾਪ ਲੀਨੋ ਤੁਮਤੇ ਟਾਹਲਸਿੰਘ#ਸੀਖ੍ਯੋ ਹੈ ਸੁਰਿੰਦ੍ਰ ਸਤ੍ਰੁ ਜੀਤਬੇ ਕੇ ਸਾਜ ਕੋ. ××(ਅਲੰਕਾਰ ਸਾਗਰਸੁਧਾ)#(ੲ) ਆਪਣੀ ਅਵਸਥਾ (ਕਰਣੀ ਦੀ ਦਸ਼ਾ) ਤੋਂ ਹੋਰਨਾ ਨੂੰ ਉਪਦੇਸ਼ ਕਰਨਾ, "ਨਿਦਰਸ਼ਨਾ" ਦਾ ਤੀਜਾ ਰੂਪ ਹੈ.#ਉਦਾਹਰਣ-#ਗੁਰੁ ਚਤੁਰਥ ਸ਼੍ਰੀਚੰਦ ਕੇ ਝਾਰ ਸਮਸੁ ਸੇ ਪਾਦ,#ਮਾਨਹਾਨਿ ਅਰੁ ਸੇਵ ਕੀ ਥਾਪਤ ਹੈਂ ਮਰਯਾਦ.
Source: Mahankosh