Definition
ਸੰ. ਨਿਵ੍ਰਿੱਤ ਕਰਨ ਦੀ ਕ੍ਰਿਯਾ. ਦੋ ਮਿਲੀ ਵਸਤਾਂ ਨੂੰ ਵੱਖ ਕਰਨ ਦਾ ਭਾਵ. ਨ੍ਯਾਯ. ਨਿਆਂ. ਇਨਸਾਫ਼। ੨. ਫੈਸਲਾ, "ਤਹਿ ਸਾਚ ਨਿਆਇ ਨਿਬੇਰਾ." (ਸੋਰ ਮਃ ਪ) "ਅੰਤਿ ਸਚਨਿਬੇੜਾ ਰਾਮ." (ਵਡ ਛੰਤ ਮਃ ੩) "ਸਤਿਗੁਰੁ ਹਥਿ ਨਿਬੇੜੁ." (ਵਾਰ ਮਾਝ ਮਃ ੧) ੩. ਸਿੱਧਾਂਤ. ਨਿਚੋੜ. "ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ." (ਸਿਧਗੋਸਾਟਿ) ੪. ਸਮਾਪਤੀ. ਖਾਤਿਮਾ. "ਹਉਮੈ ਮਾਰਿ ਨਿਬੇਰੀ." (ਸਾਰ ਮਃ ੧) ਪ ਹਿਸਾਬ ਭੁਗਤਾਉਣ ਦੀ ਕ੍ਰਿਯਾ. "ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ." (ਸੋਰ ਕਬੀਰ)
Source: Mahankosh