Definition
ਸੰ, निभृत, ਵਿ- ਖ਼ਾਮੋਸ਼. ਚੁਪਚਾਪ। ੨. ਛਿਪਣ ਵਾਲਾ. ਅਸ੍ਤ ਹੋਣਾ ਵਾਲਾ. "ਕਇਆਂਅਗਨਿ ਕਰੇ ਨਿਭਰਾਂਤਿ." (ਮਲਾ ਮਃ ੧) ਬੁਝਾਵੇ (ਸ਼ਾਂਤ ਕਰੇ). ੩. ਅਚਲ, ਨਿਸ਼੍ਚਲ."ਸਹਨਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ." (ਮਾਰੂ ਮਃ ਪ) ੪. ਸੰ. निर्भ्रान्त. ਬਿਨਾ ਭ੍ਰਾਂਤਿ. ਮਿਥ੍ਯਾਗਯਾਨ ਰਹਿਤ. "ਜੀਅਹੁ ਰਹੈ ਨਿਭਰਾਤੀ." (ਮਾਰੂ ਮਃ ੧) "ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ." (ਮਾਰੂ ਅਃ ਮਃ ੧) ਅੰਦਰ ਵਿਸਿਆਂ ਦੀ ਜ਼ਹਿਰ ਹੈ, ਮੂਹੋਂ ਯਥਾਰਥਗ੍ਯਾਨ ਦੀਆਂ ਗੱਲਾਂ. "ਚੀਤਿ ਆਵੈ ਤਾਂ ਸਦ ਨਿਭਰੰਤ." (ਭੈਰ ਮਃ ਪ)
Source: Mahankosh