Definition
ਸੰ. ਨਿਰੁਕ੍ਤਿ. ਸੰਗ੍ਯਾ- ਉੱਤਮ ਰੀਤਿ ਨਾਲ ਕੀਤੀ ਹੋਈ ਵ੍ਯਾਖ੍ਯਾ। ੨. ਇੱਕ ਅਲੰਕਾਰ. ਜਿਸ ਰਚਨਾਂ ਵਿੱਚ ਨਾਮ ਦੇ ਅਰਥ ਪੁਰ ਚਮਤਕਾਰੀ ਯੁਕਤਿ ਵਰਣਨ ਕਰੀਏ, ਇਹ ਨਿਰੁਕ੍ਤਿ ਅਲੰਕਾਰ ਦਾ ਰੂਪ ਹੈ.#ਉਦਾਹਰਣ-#ਜਾਂਕੈ ਅਚਿੰਤ ਵਸੈ ਮਨਿ ਆਇ,#ਤਾਕਉ ਚਿੰਤਾ ਕਤਹੂ ਨਾਹਿ.#(ਗਉ ਮਃ ੧)#ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ,#ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅੰਨਿ.#(ਸੂਹੀ ਮਃ ੧)#ਬੱਗਾ ਨਾਮ ਬਗੁਲੇ ਦਾ ਹੈ, ਪਰ ਉਸ ਦਾ ਕੰਮ ਕਾਲਾ#ਹੈ, ਇਸ ਲਈ ਬੱਗਾ ਨਹੀਂ ਕਹਿਣਾ ਚਾਹੀਏ.#ਨਾਰਾਯਨ ਕੱਛ ਮੱਛ ਤਿੰਦੂਆ ਕਹਿਤ ਸਭ#ਕੌਲਨਾਭਿ ਕੌਲ ਜਿਹ ਤਾਲ ਮੇਂ ਰਹਤ ਹੈ,#ਗੋਪੀਨਾਥ ਗੂਜਰ ਗੋਪਾਲ ਸਭੈ ਧੇਨੁਚਾਰੀ#ਰਿਖੀਕੇਸ ਨਾਮ ਕੇ ਮਹੰਤ ਲਹੀਯਤ ਹੈ,#ਮਾਧਵ ਭਵਰ ਔ ਅਟੇਰੂ ਕੋ ਕਨ੍ਹੈਯਾ ਨਾਮ#ਕੰਸ ਕੇ ਵਧੈਯਾ ਯਮਦੂਤ ਕਹਿਯਤ ਹੈ,#ਮੂੜ ਰੂੜ ਪੀਟਤ ਨ ਗੂੜ੍ਹਤਾ ਕੋ ਭੇਦ ਪਾਵੈਂ#ਪੂਜਤ ਨ ਤਾਂਹਿ ਜਾਂਕੇ ਰਾਖੇ ਰਹਿਯਤ ਹੈ.#(ਅਕਾਲ)#ਮੋਹਿ ਨਿਥਾਵਾ ਇਨ ਕਹ੍ਯੋ ਸੋ ਸਾਚ ਬਖਾਨੀ,#ਜਬ ਲੌ ਆਤਮਰੂਪ ਕੋ ਮਨ ਲੇਇ ਨ ਜਾਨੀ,#ਥਾਉਂ ਪਾਇਕਰ ਥਿਰੈ ਨਹਿ ਤਬ ਲਗੌਂ ਨਿਥਾਵਾ,#ਭਟਕਤ ਮ੍ਰਿਗਤ੍ਰਿਸਨਾ ਵਿਖੈ ਕਿਤ ਸਾਂਤਿ ਨ ਪਾਵਾ.#(ਗੁਪ੍ਰਸੂ)#ਭਯੇ ਸਭਿਨ ਕੋ ਮੋਹਰੀ ਨਾਮ ਮੋਹਰੀ ਤੋਹਿ.#(ਗੁਪ੍ਰਸੂ)#ਆਖਯ ਭਾਗਭਰੀ ਸੁਭ ਤੇਰਾ#ਸਾਰਥ ਭਾਗਭਰੀ ਅਬ ਹੇਰਾ.#(ਗੁਪ੍ਰਸੂ)#ਤਾਂਹਿ ਬਾਨ ਬਾਨੀ ਇਨਹੁ ਛੇਦਤ ਲੱਛ ਅਪਾਰ,#ਨਾਮ ਦੋਇ ਇਕ ਕ੍ਰਿਯਾ ਜਿਨ ਸ਼੍ਰੀ ਅਰਜਨ ਸੁਖਕਾਰ.#(ਗੁਪ੍ਰਸੂ); ਦੇਖੋ, ਨਿਰੁਕਤ ਅਤੇ ਨਿਰੁਕਤਿ.
Source: Mahankosh