Definition
ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਦੇ ਜਥੇਦਾਰ ਸਰਦਾਰ ਸੰਗਤ ਸਿੰਘ, ਮੋਹਰ ਸਿੰਘ, ਦਸੋਂਧਾ ਸਿੰਘ, ਭੰਗਾ ਸਿੰਘ ਜਿਲਾ ਫ਼ਿਰੋਜ਼ਪੁਰ ਦੇ ਮਨਸੂਰਵਾਲ ਪਿੰਡ ਦੇ ਸ਼ੇਰਗਿੱਲ ਜੱਟ ਸਿੰਘ ਸਨ. ਜਦ ਕਿਧਰੇ ਖ਼ਾਲਸੇ ਦਾ ਧਰਮ ਯੁੱਧ ਹੁੰਦਾ, ਤਦ ਇਸ ਮਿਸਲ ਦੇ ਸਰਦਾਰ ਝੰਡੇ ਫੜ ਸਭ ਤੋਂ ਅੱਗੇ ਹੋ ਤੁਰਦੇ. ਇਸ ਲਈ ਇਸ ਮਿਸਲ ਦਾ ਨਾਉਂ ਨਿਸ਼ਾਨ ਵਾਲੀ ਪੈ ਗਿਆ. ਇਸ ਦੀ ਰਾਜਧਾਨੀ ਅੰਬਾਲਾ ਸੀ. ਹੁਣ ਅੰਬਾਲੇ ਜਿਲੇ ਵਿੱਚ ਸ਼ਾਹਬਾਦੀਏ ਸਰਦਾਰ, ਲੁਧਿਆਨਾ ਜਿਲੇ ਦੇ ਲੱਧੜ ਸਰਦਾਰ, ਫ਼ਿਰੋਜ਼ਪੁਰ ਜਿਲੇ ਮਨਸੂਰਵਾਲੇ ਦੇ ਰਈਸ ਅਤੇ ਇ਼ਲਾਕ਼ੇ ਨਾਭੇ ਦੀ ਸੌਂਟੀ ਵਾਲੇ ਸਰਦਾਰ, ਇਸੇ ਮਿਸਲ ਵਿੱਚੋਂ ਹਨ.
Source: Mahankosh