ਨਿਹਾਲੂ
nihaaloo/nihālū

Definition

ਧੀਰ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ, ਇਸ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਭੀ ਸੇਵਾ ਕੀਤੀ ਅਤੇ ਅਮ੍ਰਿਤਸਰ ਦੇ ਜੰਗ ਵਿੱਚ ਵੀਰਤਾ ਦਿਖਾਈ।#੨. ਚੱਠਾ ਜਾਤਿ ਦਾ ਗੁਰੂ ਅਰਜਨਦੇਵ ਦਾ ਸਿੱਖ।#੩. ਕੋਹਲੀ ਜਾਤਿ ਦਾ ਸੁਲਤਾਨਪੁਰ ਨਿਵਾਸੀ ਗੁਰੂ ਅਰਜਨਦੇਵ ਦਾ ਸਿੱਖ।#੪. ਪਹਾੜੀਆ ਗੁਰੂ ਅਰਜਨਦੇਵ ਦਾ ਸਿੱਖ.#੫. ਸੇਠੀ ਜਾਤਿ ਦਾ ਗੁਰੂ ਅਰਜਨ ਦੇਵ ਦਾ ਸਿੱਖ।#੬. ਮਹਿਤਾ ਜਾਤਿ ਦਾ ਆਗਰਾ ਨਿਵਾਸੀ ਗੁਰੂ ਅਰਜਨਦੇਵ ਦਾ ਸਿੱਖ।#੭. ਪਟਨਾ ਨਿਵਾਸੀ ਨਿਵਲਾ ਦਾ ਭਾਈ ਗੁਰੂ ਅਰਜਨਦੇਵ ਦਾ ਸਿੱਖ. ਗੁਰੂ ਸਾਹਿਬ ਨੇ ਇਨ੍ਹਾਂ ਦੋਹਾਂ ਭਾਈਆਂ ਨੂੰ ਕੀਰਤਨ ਅਤੇ ਕਥਾ ਦ੍ਵਾਰਾ ਧਰਮਪ੍ਰਚਾਰ ਦਾ ਹੁਕਮ ਦਿੱਤਾ. ਇਹ ਐਸੇ ਪ੍ਰਚਾਰਕ ਹੋਏ ਕਿ ਜੋ ਇਨ੍ਹਾਂ ਦੀ ਕਥਾ ਸੁਣਦਾ, ਉਹ ਗੁਰੂ ਨਾਨਕ ਦੇਵ ਦਾ ਅਨੰਨ ਸਿੱਖ ਹੋਜਾਂਦਾ.
Source: Mahankosh