ਨੂਰਜਹਾਂ
noorajahaan/nūrajahān

Definition

[نوُرجہان] ਮਿਰਜ਼ਾ ਗ਼ਯਾਸ (ਇਤਮਾਦੁੱਦੌਲਾ) ਦੀ ਬੇਟੀ, ਜੋ ਸਨ ੧੫੯੧ ਵਿੱਚ ਜੰਮੀ. ਇਹ ਅਸਦਖ਼ਾਨ ਅਰ ਆਸਫਖ਼ਾਨ ਦੀ ਭੈਣ, ਅਤੇ ਜਹਾਂਗੀਰ ਦੀ ਪਰਮਪਿਆਰੀ ਬੇਗਮ ਸੀ. ਇਹ ਪਹਿਲਾਂ ਸ਼ੇਰਅਫ਼ਗਨਖ਼ਾਨ ਨੂੰ ਵਿਆਹੀਗਈ ਸੀ. ਜਹਾਂਗੀਰ ਨੇ ਉਸਨੂੰ ਮਰਵਾਕੇ ਸਨ ੧੬੧੧ ਵਿੱਚ ਆਪਣੀ ਬੇਗਮ ਬਣਾਈ ਅਰ ਮੇਹਰੁੱਨਿਸਾ ਦੀ ਥਾਂ ਨੂਰਜਹਾਂ ਨਾਉਂ ਰੱਖਿਆ. ਇਹ ਵਡੀ ਦਾਨਾ ਮਲਿਕਾ ਹੋਈ ਹੈ. ਰਾਜਪ੍ਰਬੰਧ ਵਿੱਚ ਆਪਣੇ ਪਤੀ ਦਾ ਹੱਥ ਵਟਾਂਦੀ ਰਹੀ. ਜਹਾਂਗੀਰ ਦੇ ਅਠਾਰਾਂ ਵਰ੍ਹੇ ਮਰਨ ਪਿੱਛੋਂ ਇਸਦਾ ਦੇਹਾਂਤ ਸਨ ੧੬੪੫ ਵਿੱਚ ਲਹੌਰ ਹੋਇਆ ਅਰ ਜਹਾਂਗੀਰ ਦੇ ਮਕ਼ਬਰੇ (ਸ਼ਾਹਦਰੇ) ਦਫ਼ਨ ਕੀਤੀ ਗਈ. ਦੇਖੋ, ਜਹਾਂਗੀਰ.
Source: Mahankosh