Definition
ਨੈਜ. ਨਦੀਜ. ਨੈ (ਗੰਗਾ ਨਦੀ) ਤੋਂ ਜਨਮਿਆ ਭੀਸਮਪਿਤਾਮਾ. "ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ." (ਮਲਾ ਨਾਮਦੇਵ) ੨. ਸੰ. ਨਯਜ. ਸੰਗ੍ਯਾ- ਨਾਯ (ਵਿਸਨੁ) ਤੋਂ ਜ (ਉਪਜਿਆ) ਬ੍ਰਹਮਾ, ਚਤੁਰਾਨਨ. ਇਸ ਦੀ ਉੱਤਪਤੀ ਵਿਸਨੁ ਦੀ ਨਾਭਿ ਤੋਂ ਪੈਦਾ ਹੋਏ ਕਮਲ ਵਿੱਚੋਂ ਹੈ.
Source: Mahankosh