Definition
ਜਿਲਾ ਅਮ੍ਰਿਤਸਰ, ਥਾਣਾ ਘਰਿੰਡਾ ਵਿੱਚ ਅਟਾਰੀ ਰੇਲਵੇ ਸਟੇਸ਼ਨ ਤੋਂ ਦੱਖਣ ਵੱਲ ਇੱਕ ਮੀਲ ਦੀ ਕ਼ਰੀਬ ਇੱਕ ਪਿੱਡ ਹੈ. ਇਸ ਤੋਂ ਉੱਤਰ ਵੱਲ ਆਬਾਦੀ ਦੇ ਨਾਲ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਮੁਜੰਗ ਤੋਂ ਅਮ੍ਰਿਤਸਰ ਜਾਂਦੇ ਗੁਰੂ ਜੀ ਇੱਥੇ ਵਿਰਾਜੇ ਹਨ. ਗੁਰਦ੍ਵਾਰੇ ਦੀ ਹਾਲਤ ਬਹੁਤ ਢਿੱਲੀ ਹੈ, ਸੇਵਾਦਾਰ ਕੋਈ ਨਹੀਂ. ਗੁਰੂ ਜੀ ਦੇ ਸਮੇਂ ਦਾ ਪੁਰਾਣਾ ਖੂਹ, ਜਿਸ ਪਾਸ ਗੁਰੂ ਜੀ ਬੈਠੇ ਸਨ, ਮੌਜੂਦ ਹੈ। ੨. ਦੇਖੋ, ਨਿਸ੍ਠਾ.
Source: Mahankosh