Definition
ਸੰਗ੍ਯਾ- ਰੰਸੀ. ਦੇਖੋ ਨਹ ਧਾ। ੨. ਅ਼. [نحی] ਨਹ਼ੀਂ ਮਥਨ (ਰਿੜਕਣ) ਦੀ ਕ੍ਰਿਯਾ। ੩. ਮੁਟਕਾ, ਜਿਸ ਵਿੱਚ ਦੁੱਧ ਰੱਖੀਦਾ ਹੈ. "ਜਿਨਿ ਬਾਸੁਕ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ." (ਵਾਰ ਰਾਮ ੩) ੪. ਅ਼. [نہی] ਸੰਗ੍ਯਾ- ਦੂਰਅੰਦੇਸ਼ੀ. ਪੇਸ਼ਬੀਨੀ. ਆਕਬਤ ਅੰਦੇਸ਼ੀ. "ਰਣਿ ਰੂਤਉ ਨਰ ਨੇਹਿ ਕਰੈ." (ਗਉ ਬਾਵਨ ਕਬੀਰ) ੫. ਸੰ. स्नेहिन्. ਵਿ- ਸਨੇਹੀ. ਨੇਹ (ਸ੍ਨੇਹ) ਕਰਨ ਵਾਲਾ. "ਗੁਰਚਰਨ ਕੋ ਨੇਹੀ." (ਗੁਰੁਪਦ)
Source: Mahankosh
NEHÍ
Meaning in English2
a., s. m, Loving, affectionate; a friend.
Source:THE PANJABI DICTIONARY-Bhai Maya Singh