Definition
ਇਹ ਕਸਬਾ ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ ਵਿੱਚ ਹੈ. ਇਸ ਤੋਂ ਪੂਰਵ ਇੱਕ ਫਰਲਾਂਗ ਦੇ ਕਰੀਬ ਬਾਬਾ ਬੁੱਢਾ ਜੀ ਦੀ ਵੰਸ਼ ਦੇ ਰਤਨ ਬਾਬਾ ਗੁਰਬਖ਼ਸ਼ਸਿੰਘ (ਰਾਮਕੁਁਵਰ) ਜੀ ਦਾ ਅਸਥਾਨ ਹੈ.#ਪਹਿਲਾਂ ਬਾਬਾ ਜੀ "ਰਾਮਦਾਸ" ਜਿਲਾ ਅਮ੍ਰਿਤਸਰ ਵਿੱਚ ਰਹਿਂਦੇ ਹੁੰਦੇ ਸਨ. ਜਦੋਂ ਆਪ ਦੀ ਅਵਸਥਾ ਵ੍ਰਿੱਧ ਹੋਗਈ, ਤਦ ਉੱਥੋਂ ਦੇ ਧਰਮਪ੍ਰਚਾਰ ਦੀ ਸੇਵਾ ਆਪਣੇ ਸੁਪੁਤ੍ਰ ਮੋਹਰਸਿੰਘ ਜੀ ਦੇ ਸਪੁਰਦ ਕਰਕੇ ਆਪ ਇੱਥੇ ਆਗਏ. ਇਹ ਨਗਰ ਚੌਧਰੀ ਨੈਣਸੁਖ ਨੇ ਵਸਾਇਆ ਸੀ. ਬਾਬਾ ਜੀ ਨੇ ਚੌਧਰੀ ਨੈਣਸੁਖ ਨੂੰ ਆਖਿਆ ਕਿ ਹੁਣ ਅਸੀਂ ਇੱਥੇ ਹੀ ਨਿਵਾਸ ਰੱਖਾਂਗੇ, ਤਾਂ ਚੌਧਰੀ ਨੈਣਸੁਖ ਨੇ ਬਾਬਾ ਜੀ ਨੂੰ "ਜੀ ਆਇਆਂ" ਕਹਿਕੇ ੧੯. ਘੁਮਾਉਂ ਜ਼ਮੀਨ ਬਾਬਾ ਜੀ ਦੇ ਸਪੁਰਦ ਕਰਕੇ ਗੁਰਦ੍ਵਾਰਾ ਬਣਵਾਦਿੱਤਾ. ਕੁਝ ਸਮਾਂ ਪਾਕੇ ਬਾਬਾ ਜੀ ਇੱਥੇ ਹੀ ਚਲਾਣਾ ਕਰਗਏ. ਦੇਹਰਾ ਸੁੰਦਰ ਸੁਨਹਿਰੀ ਕਲਸ ਵਾਲਾ ਬਣਿਆ ਹੋਇਆ ਹੈ, ਜਿਸ ਦੀ ਸੇਵਾ ਮਹਾਰਾਜਾ ਰਣਜੀਤਸਿੰਘ ਨੇ ਕਰਾਈ. ਲੰਗਰ ਵਾਸਤੇ ਹੇਠ ਲਿਖੇ ਪਿੰਡਾਂ ਤੋਂ ਜ਼ਮੀਨਾਂ ਹਨ:-#੧੦ ਘੁਮਾਉਂ ਪਿੰਡ ਲੱਲੂਚੱਕ.#੭. ਘੁਮਾਉਂ ਪਿੰਡ ਸਾਉਣਚੱਕ ਕੜਿਆਲ.#੧੨ ਘੁਮਾਉਂ ਪਿੰਡ ਸੁਲਤਾਨਪੁਰ.#੨. ਘੁਮਾਉਂ ਪਿੰਡ ਮਮੀਆਂ.#੨. ਘੁਮਾਉਂ ਪਿੰਡ ਭਗਵਾਲ.#੨. ਘੁਮਾਉਂ ਪਿੰਡ ਕੈਠੇਬ੍ਰਾਹਮਣਾਂ#੧੦ ਘੁਮਾਉਂ ਪਿੰਡ ਚੱਕਭੂਪਾ ਚੱਕਈਸ਼ਵਰ.#੫੨ ਘੁਮਾਉਂ ਪਿੰਡ ਮੰਜੂਆ.#੧੦ ਰੁਪਯੇ ਸਾਲਾਨਾ ਜਾਗੀਰ ਪਿੰਡ ਪਰਮਾਨੰਦ, ੯੦੦) ਰੁਪਯੇ ਸਾਲਾਨਾ ਜਾਗੀਰ ਮਹਾਰਾਜਾ ਰਣਜੀਤ ਸਿੰਘ ਜੀ ਦੀ ਦਿੱਤੀਹੋਈ ਹੈ. ਮਹੰਤ ਪ੍ਰੇਮਦਾਸ ਪੁਜਾਰੀ ਨੇ ਇੱਕ ਸੁੰਦਰ ਬਾਗ ਲਗਾਇਆ ਹੈ. ਸਨ ੧੯੨੨ ਤੋਂ ਇਸ ਥਾਂ ਦੀ ਸੇਵਾ, ਸਿੰਘ ਕਰਦੇ ਹਨ. ਵੈਸਾਖੀ ਨੂੰ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਗੁਰਦਾਸਪੁਰ ਤੋਂ ੧੪. ਮੀਲ ਉੱਤਰ ਪੂਰਵ ਹੈ.
Source: Mahankosh