ਨਜ਼ਲਾ
nazalaa/nazalā

Definition

ਅ਼. [نزلہ] ਡਿਗਣ ਦੀ ਕ੍ਰਿਯਾ. ਪਤਨ। ੨. ਯੂਨਾਨੀ ਹਿਕਮਤ ਅਨੁਸਾਰ ਸ਼ਰੀਰ ਦਾ ਇਕ ਵਿਕਾਰ, ਜੋ ਗਰਮੀ ਦੇ ਕਾਰਣ ਸਿਰੋਂ ਢਲਕੇ ਸ਼ਰੀਰ ਦੇ ਅੰਗਾਂ ਅੰਦਰ ਪ੍ਰਵੇਸ਼ ਕਰਦਾ ਹੈ. ਜਿਸ ਅੰਗ ਵੱਲ ਇਹ ਢਲਦਾ ਹੈ ਉਸ ਨੂੰ ਖਰਾਬ ਕਰ ਦਿੰਦਾ ਹੈ. ਇਹ ਯਕੀਨ ਹੈ ਕਿ ਜੇ ਇਹ ਪਾਣੀ ਸਿਰ ਵਿੱਚ ਹੀ ਰਹਿਜਾਵੇ ਤਦ ਕੇਸ਼ ਚਿੱਟੇ ਹੋ ਜਾਂਦੇ ਹਨ. ਜੇ ਅੱਖਾਂ ਤੇ ਡਿਗੇ ਤਦ ਨਜਰ ਮਧਮ ਪੈ ਜਾਂਦੀ ਹੈ. ਕੰਨਾਂ ਪੁਰ ਡਿਗੇ ਤਾਂ ਸੁਣਾਈ ਘੱਟ ਦਿੰਦਾ ਹੈ. ਨਕ ਤੇ ਆਵੇ ਤਾਂ ਜ਼ੁਕਾਮ ਹੋ ਜਾਂਦਾ ਹੈ ਇਤ੍ਯਾਦਿ।#੩. ਇੱਕ ਖਾਸ ਰੋਗ. ਸੰ. ਪ੍ਰਤਿਸ਼੍ਯਾਯ. ਰੇਜ਼ਸ਼. ਰੇਸ਼ਾ. Catarrh. ਇਸ ਦੇ ਲਛਣ ਹਨ- ਨਾਸਾਂ ਵਿੱਚੋਂ ਗੰਦਾ ਗੰਧਲਾ ਗਰਮ ਪਾਣੀ ਵਹਿਣਾ, ਅੱਖਾਂ ਤੋਂ ਜਲ ਆਉਣਾ, ਨਕ ਵਿਚ ਚੋਭ ਅਤੇ ਖੁਰਕ ਹੋਣੀ, ਛਿੱਕਾਂ (ਨਿੱਛਾਂ) ਆਉਣੀਆਂ, ਸਿਰਪੀੜ, ਘਬਰਾਹਟ ਅਤੇ ਖਾਣ- ਪੀਣ ਤੋਂ ਅਰੁਚੀ ਹੋਣੀ, ਹਲਕਾ ਤਾਪ ਹੋਣਾ, ਕੰਠ ਦੇ ਸੁਰ ਦਾ ਵਿਗੜਨਾ ਆਦਿਕ.#ਨਜਲੇ ਦੇ ਕਾਰਣ ਹਨ- ਮੇਦਾ ਅਤੇ ਅੰਤੜੀ ਗੰਦੀ ਹੋਣੀ, ਮਲ ਮੂਤ੍ਰ ਦੇ ਵੇਗ ਰੋਕਣੇ, ਧੂਆਂ ਅਤੇ ਧੂੜ ਫੱਕਣੀ, ਅਚਾਨਕ ਠੰਢੀ ਹਵਾ ਦਾ ਲਗਣਾ, ਕ੍ਰੋਧ ਕਰਨਾ, ਮੌਸਮਾਂ ਦਾ ਬਦਲ, ਗੰਦੇ ਥਾਂ ਦੀ ਹਵਾੜ ਸਾਹ ਰਸਤੇ ਅੰਦਰ ਜਾਣੀ, ਨਜਲੇ ਦੇ ਰੋਗੀ ਤੋਂ ਛੂਤ ਲੱਗਣੀ ਆਦਿਕ.#ਇਸ ਰੋਗ ਵਿਚ ਲੰਘਨ ਕਰਨਾ, ਗਊ ਦਾ ਗਰਮ ਦੁੱਧ ਪੀਣਾ, ਅੰਤੜੀ ਤੋਂ ਮਲ ਖਾਰਿਜ ਕਰਨੀ, ਛੋਲਿਆਂ ਦਾ ਗਰਮ ਰਸਾ ਪੀਣਾ, ਬੇਸਣ ਦੀ ਹਲਕੀਆਂ ਚੀਜ਼ਾਂ, ਰੋਟੀ ਆਦਿ ਦਾ ਖਾਣਾ, ਅਫ਼ੀਮ ਘਸਾਕੇ ਨੱਕ ਅਤੇ ਪੁੜਪੁੜੀਆਂ ਤੇ ਮਲਨੀ, ਖਸਖਸ ਬਦਾਮ ਇਲਾਇਚਿਆਂ ਕਾਲੀਆਂ ਮਿਰਚਾਂ ਘੋਟਕੇ ਕੋਸੀਆਂ- ਕੋਸੀਆਂ ਪੀਣੀਆਂ, ਅੰਡਿਆਂ ਦੀ ਖੀਰ ਖਾਣਾ ਆਦਿਕ ਬਹੁਤ ਗੁਣਕਾਰੀ ਹਨ.#ਗੁਲਬਨਫ਼ਸ਼ਾ, ਮੁਲੱਠੀ, ਰੇਸ਼ਾਖ਼ਤਮੀ, ਇਨ੍ਹਾਂ ਦਾ ਕਾੜ੍ਹਾ ਖੰਡ ਮਿਲਾਕੇ ਪੀਣਾ ਨਜ਼ਲਾ ਦੂਰ ਕਰਦਾ ਹੈ.#ਕਾਯਫਲ, ਕੁਠ, ਕੰਕੜਸਿੰਗੀ, ਸੁੰਢ, ਮਿਰਚਾਂ, ਮਘਪਿੱਪਲ, ਜਵਾਸਾ, ਅਜਵਾਯਨ ਇਨ੍ਹਾਂ ਸਭ ਦਵਾਈਆਂ ਦਾ ਕਾੜ੍ਹਾ ਭੀ ਲਾਭਦਾਇਕ ਹੈ.#ਜਦ ਨਜ਼ਲਾ ਪੁਰਾਣਾ ਹੋ ਜਾਂਦਾ ਹੈ ਤਦ ਇਸ ਦੀ "ਪੀਨਸ" (Ozena) ਸੰਗਯਾ ਹੋ ਜਾਂਦੀ ਹੈ, ਦੇਖੋ, ਪੀਨਸ.
Source: Mahankosh

Shahmukhi : نزلہ

Parts Of Speech : phrase

Meaning in English

common cold, bad cold, rheum, catarrh, excessive secretion through nose
Source: Punjabi Dictionary