ਪਟਲੁ
patalu/patalu

Definition

ਸੰ. ਪਟਲ. ਸੰਗ੍ਯਾ- ਛੱਪਰ. ਛੰਨ। ੨. ਪੜਦਾ. ਆਵਰਣ. "ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ." (ਬਿਲਾ ਮਃ ੫) "ਬਿਨ ਹਰਿਨਾਮ ਨ ਟੂਟਸਿ ਪਟਲ." (ਰਾਮ ਮਃ ੫. ) ੩. ਅੱਖ ਦਾ ਪੜਦਾ। ੪. ਪਟੜਾ. ਤਖ਼ਤਾ। ੫. ਗ੍ਰੰਥ ਦਾ ਅਧਯਾਯ ਅਥਵਾ ਕਾਂਡ ਆਦਿ ਭਾਗ। ੬. ਤਿਲਕ. ਟੀਕਾ। ੭. ਸਮੂਹ. ਗਰੋਹ। ੮. ਤੰਤ੍ਰਸ਼ਾਸਤ੍ਰ ਦੇ ਮਤ ਅਨੁਸਾਰ ਮੰਤ੍ਰ ਦਾ ਆਵਰਣਰੂਪ ਮੰਤ੍ਰ. ਮੰਤ੍ਰ ਦਾ ਸੰਪੁਟ. ਜੈਸੇ "ਓਅੰ ਨਮਃ" ਨੂੰ ਕਿਸੇ ਮੰਤ੍ਰ ਦੇ ਆਦਿ ਅਤੇ ਅੰਤ ਦੇਈਏ. ਮੁੱਢ ਓਅੰ, ਅੰਤ ਨਮਃ। ੯. ਲਾਉ ਲਸ਼ਕਰ. ਮਾਯਾ ਅਤੇ ਸੰਸਾਰੀ ਸੰਗੀ. "ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ. ਅਵਰ ਆਸ ਕਛੁ ਪਟਲੁ ਨ ਕੀਜੈ." (ਧਨਾ ਮਃ ੫); ਦੇਖੋ, ਪਟਲ.
Source: Mahankosh