Definition
ਵਿ- ਪਾਪੀਆਂ ਨੂੰ ਪਵਿਤ੍ਰ ਕਰਨ ਵਾਲਾ. "ਪਤਿਤਪਾਵਨ ਨਾਮ ਹਰੀ." (ਮਾਲੀ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਗੁਰੂ ਨਾਨਕ ਦੇਵ। ੪. ਗ੍ਯਾਨੀ ਗ੍ਯਾਨਸਿੰਘ ਦਾ ਬਣਾਇਆ ਇੱਕ ਗ੍ਰੰਥ ਜਿਸ ਵਿੱਚ ਕੁਲ. ਜਾਤਿ ਅਤੇ ਧਰਮ ਤੋਂ ਡਿਗੇ ਹੋਏ ਮਨੁੱਖਾਂ ਨੂੰ ਪਵਿਤ੍ਰ ਕਰਨ ਦੀ ਵਿਧਿ ਲਿਖੀ ਹੈ. ਹਿੰਦੂਮਤ ਦੇ ਗ੍ਰੰਥਾਂ, ਸਿੱਖ ਧਰਮ ਦੇ ਪੁਸ੍ਤਕਾਂ ਅਤੇ ਇਤਿਹਾਸਾਂ ਤੋਂ ਸਾਬਤ ਕੀਤਾ ਹੈ ਕਿ ਪਤਿਤ ਨੂੰ ਪਵਿਤ੍ਰ ਕਰਨਾ ਉੱਤਮ ਰੀਤਿ ਹੈ. ਇਹ ਗ੍ਰੰਥ ਸੰਮਤ ੧੯੫੧ ਵਿੱਚ ਤਿਆਰ ਹੋਇਆ ਹੈ, ਯਥਾ- "ਮਨ ਸਰ ਗ੍ਰਹ ਸਸਿ ਪੂਨਿਓ, ਮਾਘ ਸੁਦੀ ਸਸਿ ਵਾਰ¹ ਗ੍ਯਾਨ ਸਿੰਘ ਪੁਸ੍ਤਕ ਰਚ੍ਯੋ ਪਤਿਤ ਸੁਧਾਰਨਵਾਰ।"
Source: Mahankosh