ਪਤੀਆਰੁ
pateeaaru/patīāru

Definition

ਸੰਗ੍ਯਾ- ਪ੍ਰਤ੍ਯਯ, ਭਰੋਸਾ ਵਿਸ਼੍ਵਾਸ. ਏ਼ਤਬਾਰ, ਸ਼੍ਰੱਧਾ. "ਭਗਤਿ ਰਤੇ ਪਤੀਆਰਾ ਹੇ". (ਮਾਰੂ ਸੋਲਹੇ ਮਃ ੧) ੨. ਪਰੀਕ੍ਸ਼ਾ, ਪਰਤਾਵਾ, ਇਮਤਹ਼ਾਨ. "ਅਬ ਪਤੀਆਰੁ ਕਿਆ ਕੀਜੈ?" (ਧਨਾ ਰਵਿਦਾਸ) ੩. ਪਤ੍ਰੀ ਵਾਲਾ ਪੰਚਾਂਗਪਤ੍ਰ ਹੈ ਜਿਸ ਦੇ ਪਾਸ. ਜ੍ਯੋਤਿਸੀ. "ਜਹ ਆਪਨ ਆਪੁ ਆਪਿ ਪਤੀਆਰਾ। ਤਹ ਕਉਨੁ ਕਥੈ ਕਉਨੁ ਸੁਨਨੈ ਹਾਰਾ?" (ਸੁਖਮਨੀ)
Source: Mahankosh