Definition
ਕਿ- ਪਾਲਨ ਪੋਸਣ ਕਰਨਾ. "ਰੇ ਨਰ! ਕਾਇ ਪਪੋਰਹੁ ਦੇਹੀ?" (ਸੋਰ ਮਃ ੫) "ਉਨਕੈ ਸੰਗਿ ਤੂ ਰਖੀ ਪਪੋਲਿ." (ਆਸਾ ਮਃ ੫) ਉਸ ਜੀਵਾਤਮਾ ਦੇ ਸੰਗ ਹੋਣ ਕਰਕੇ, ਹੇ ਦੇਹ! ਤੂੰ ਪਾਲਣ ਪੋਸਣ ਕਰਕੇ ਰੱਖੀ। ੨. ਕਿਸੇ ਵਸਤੂ ਨੂੰ ਮੂੰਹ ਵਿੱਚ ਰੱਖਕੇ ਬਿਨਾ ਦੰਦ ਦਾੜ੍ਹ ਲਾਏ, ਉਸ ਦਾ ਰਸ ਚੂਸਣਾ। ੩. ਭਾਵ ਸਮਝੇ ਅਤੇ ਅਮਲ ਕੀਤੇ ਬਿਨਾ ਸ਼ਬਦ ਦਾ ਪਾਠ ਕਰਨਾ "ਭਲਕੇ ਉਠਿ ਪਪੋਲੀਐ ਵਿਣ ਬੁਝੇ ਮੁਗਧ ਅਜਾਣਿ." (ਸ੍ਰੀ ਮਃ ੫)
Source: Mahankosh
PAPOLNÁ
Meaning in English2
v. n, To masticate with the gums without the aid of the teeth.
Source:THE PANJABI DICTIONARY-Bhai Maya Singh